ਦੁੱਖਦਾਈ ਖ਼ਬਰ : ਛੁੱਟੀ ਕੱਟਣ ਆਏ ਫ਼ੌਜੀ ਦੀ ਹਾਦਸੇ ਦੌਰਾਨ ਹੋਈ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਰਨਾਲਾ ਦੇ ਪਿੰਡ ਬਡਬਰ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਛੁੱਟੀ ਕੱਟਣ ਆਏ ਫ਼ੌਜੀ ਦੀ ਸੜਕ ਹਾਦਸੇ 'ਚ ਮੌਤ ਹੋ ਗਈ । ਦੱਸਿਆ ਜਾ ਰਿਹਾ 4 ਭੈਣਾਂ ਦਾ ਇਕਲੌਤਾ ਫ਼ੌਜੀ ਭਰਾ ਕੁਝ ਦਿਨ ਪਹਿਲਾ ਸੜਕ ਹਾਦਸੇ 'ਚ ਜਖ਼ਮੀ ਹੋ ਗਿਆ ਸੀ, ਜਿਸ ਦੀ ਇਲਾਜ ਦੌਰਾਨ ਅੱਜ ਮੌਤ ਹੋ ਗਈ । ਆਪ ਪਾਰਟੀ ਦੇ ਆਗੂ ਗੁਰਮੀਤ ਸਿੰਘ ਨੇ ਦੱਸਿਆ ਕਿ ਨੌਜਵਾਨ ਜਸਵੀਰ ਸਿੰਘ 2004 'ਚ ਫੋਜ 'ਚ ਭਾਰਤੀ ਹੋਇਆ ਸੀ । ਜੋ ਹੁਣ 183 ਬਟਾਲੀਅਨ ਡੈਲਟਾ ਕੰਪਨੀ ਪੁਲਵਾਣਾ ਕਸ਼ਮੀਰ 'ਚ ਤਾਨੀਨਾਤ ਸੀ । ਉਹ 3 ਮਹੀਨੇ ਪਹਿਲਾਂ ਹੀ ਛੁੱਟੀ ਕੱਟਣ ਘਰ ਆਇਆ ਸੀ ਪਰ ਕਿਸੇ ਵਾਹਨ ਦੀ ਲਪੇਟ 'ਚ ਆਉਣ ਨਾਲ ਉਹ ਜਖ਼ਮੀ ਹੋ ਗਿਆ ।ਹੁਣ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ । ਮ੍ਰਿਤਕ ਫੋਜੀ ਆਪਣੇ ਪਿੱਛੇ ਪਤਨੀ ਤੇ 2 ਬੱਚੇ ਛੱਡ ਗਿਆ ਹੈ ।