ਦੁੱਖਦਾਈ ਖ਼ਬਰ : ਸਹੁਰਿਆਂ ਤੋਂ ਤੰਗ ਹੋ ਜਵਾਈ ਨੇ ਕੀਤੀ ਜ਼ਿੰਦਗੀ ਖ਼ਤਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਜਨਾਲਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਪਿੰਡ ਜਸਤਰਵਾਲ ਵਿੱਖੇ ਨੌਜਵਾਨ ਨੇ ਜ਼ਹਿਰ ਖਾ ਕੇ ਜ਼ਿੰਦਗੀ ਖ਼ਤਮ ਕਰ ਲਈ। ਦੱਸਿਆ ਜਾ ਰਿਹਾ ਨੌਜਵਾਨ ਨੇ ਆਪਣੇ ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਹੋ ਕੇ ਜੀਵਨ ਲੀਲਾ ਖ਼ਤਮ ਕੀਤੀ ਹੈ। ਮ੍ਰਿਤਕ ਦੀ ਪਛਾਣ ਗੁਰਬੀਰ ਸਿੰਘ ਦੇ ਰੂਪ 'ਚ ਹੋਈ ਹੈ। ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਨੇ ਕਿਹਾ ਗੁਰਬੀਰ ਸਿੰਘ ਦਾ ਵਿਆਹ ਪਿੰਡ ਉਠੀਆਂ ਦੀ ਇੱਕ ਕੁੜੀ ਨਾਲ ਹੋਇਆ ਸੀ । ਹਮੇਸ਼ਾ ਹੀ ਦੋਵਾਂ ਵਿਚਾਲੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਲੜਾਈ ਰਹਿੰਦੀ ਸੀ। ਪਿਛਲੇ ਦਿਨੀਂ ਨੌਜਵਾਨ ਦੇ ਸਹੁਰੇ ਪਰਿਵਾਰ ਨੇ ਉਸ ਕੋਲੋਂ ਪੈਸਿਆਂ ਦੀ ਮੰਗ ਕੀਤੀ । ਜਿਸ ਤੋਂ ਤੰਗ ਪ੍ਰੇਸ਼ਾਨ ਹੋ ਕੇ ਨੌਜਵਾਨ ਨੇ ਜ਼ਹਿਰੀਲੀ ਦਵਾਈ ਖਾ ਲਈ । ਪਰਿਵਾਰਿਕ ਮੈਬਰਾਂ ਵਲੋਂ ਉਸ ਨੂੰ ਮੌਕੇ 'ਤੇ ਹੀ ਹਸਪਤਾਲ ਲਿਜਾਇਆ ਗਿਆ, ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।