ਦੋਸਤਾਂ ਤੋਂ ਦੁੱਖੀ ਹੋ ਵਿਅਕਤੀ ਨੇ ਚੁੱਕਿਆ ਇਹ ਖੌਫ਼ਨਾਕ ਕਦਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਦੌੜ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਪਿੰਡ ਛੀਨਾ ਗੁਲਾਬ ਸਿੰਘ ਵਾਲਾ ਦੇ ਰਹਿਣ ਵਾਲੇ ਸਿਕੰਦਰ ਨੇ ਦੋਸਤਾਂ ਤੋਂ ਤੰਗ ਹੋ ਕੇ ਜੀਵਨ ਲੀਲਾ ਖ਼ਤਮ ਕਰ ਲਈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਸਿਕੰਦਰ ਦੀ ਪਤਨੀ ਕੁਲਦੀਪ ਕੌਰ ਨੇ ਸ਼ਿਕਾਇਤ 'ਚ ਕਿਹਾ ਕਿ ਉਸ ਦੇ ਪਤੀ ਸਿਕੰਦਰ ਦੀ ਜਿਉਣ ਸਿੰਘ, ਬਲਜੀਤ ਸਿੰਘ, ਰਾਜਪਾਲ ਸਿੰਘ ਨਾਲ ਦੋਸਤੀ ਸੀ।

ਜਿਨ੍ਹਾਂ ਨੇ ਮੇਰੇ ਪਤੀ ਨਾਲ ਫੋਨ 'ਤੇ ਕਿਸੇ ਗੱਲ ਨੂੰ ਲੈ ਕੇ ਲੜਾਈ ਕੀਤੀ ਤੇ ਉਹ ਮੇਰੇ ਪਤੀ ਨਾਲ ਗਲੀ -ਗਲੋਚ ਕਰਨ ਲੱਗੇ । ਇਨ੍ਹਾਂ ਤਿੰਨਾਂ ਤੋਂ ਤੰਗ ਹੋ ਕੇ ਅੱਜ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ । ਹੁਣ ਮ੍ਰਿਤਕ ਸਿਕੰਦਰ ਸਿੰਘ ਦੇ ਪਰਿਵਾਰਿਕ ਮੈਬਰਾਂ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਧਰਨਾ ਲਗਾ ਦਿੱਤਾ ਹੈ। ਪੀੜਤ ਪਰਿਵਾਰ ਨੇ ਕਿਹਾ ਜਿਨ੍ਹਾਂ ਸਮਾਂ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀ ਕਰਦੀ, ਉਨ੍ਹਾਂ ਸਮੇ ਅਸੀਂ ਧਰਨਾ ਜਾਰੀ ਰੱਖਾਂਗੇ। ਫਿਲਹਾਲ ਪੁਲਿਸ ਨੇ ਬਿਆਨਾਂ ਆਧਾਰ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।