ਸਾਦੀਆ ਨੇ ਕੌਮੀ ਪੱਧਰ ‘ਤੇ ਵਧਾਇਆ ਭਾਰਤ ਦਾ ਮਾਣ; ਜਿੱਤਿਆ ਗੋਲਡ ਮੈਡਲ

by jaskamal

ਨਿਊਜ਼ ਡੈਸਕ : ਸਾਦੀਆ ਤਾਰਿਕ ਨੇ 22 ਤੋਂ 28 ਫਰਵਰੀ ਤਕ ਰੂਸ ਦੀ ਰਾਜਧਾਨੀ 'ਚ ਹੋ ਰਹੀ ਮਾਸਕੋ ਵੁਸ਼ੂ ਸਟਾਰਸ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗ਼ਾ ਜਿੱਤਿਆ ਹੈ। ਸ਼੍ਰੀਨਗਰ ਦੀ ਰਹਿਣ ਵਾਲੀ ਸਾਦੀਆ ਤਾਰਿਕ ਜੂਨੀਅਰ ਵੁਸ਼ੂ ਚੈਂਪੀਅਨਸ਼ਿਪ ਦੋ ਵਾਰ ਗੋਲਡ ਮੈਡਲਿਸਟ ਰਹਿ ਚੁੱਕੀ ਹੈ। 

ਚੈਂਪੀਅਨਸ਼ਿਪ 'ਚ ਜੂਨੀਅਰ ਤੇ ਸੀਨੀਅਰ ਇੰਡੀਆ ਟੀਮਜ਼ ਹਿੱਸਾ ਲਾ ਰਹੀਆਂ ਹਨ। ਸਾਦੀਆ ਸ਼੍ਰੀਨਗਰ ਤੋਂ ਹੈ ਤੇ ਉਨ੍ਹਾਂ ਨੇ ਹਾਲ ਹੀ 'ਚ ਫਗਵਾੜਾ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ 20ਵੀਂ ਜੂਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਹਾਸਲ ਕੀਤਾ ਸੀ। ਇਸ ਪ੍ਰਤੀਯੋਗਿਤਾ 'ਚ ਜੰਮੂ-ਕਸ਼ਮੀਰ ਦੀ ਵੁਸ਼ੂ ਟੀਮ ਮੈਡਲ ਟੈਲੀ 'ਚ ਤੀਜੇ ਸਥਾਨ 'ਤੇ ਰਹੀ।

More News

NRI Post
..
NRI Post
..
NRI Post
..