ਸਲਮਾਨ ਖਾਨ ਨੇ ‘ ਦਬੰਗ 3 ‘ ਨੂੰ ਲੈ ਕੇ ਕੀਤੀ ਘੋਸ਼ਣਾ

by mediateam

ਨਵੀਂ ਦਿੱਲੀ, 27 ਅਪ੍ਰੈਲ ( ਰਣਜੀਤ ਕੌਰ )

ਸਲਮਾਨ ਖ਼ਾਨ ਨੇ ਆਪਣੇ ਟਵਿੱਟਰ ਅਕਾਊਂਟ ਤੇ ਆਪਣੀ ਆਉਣ ਵਾਲੀ ਫਿਲਮ 'ਦਬੰਗ 3' ਦੀ ਇਕ ਤਸਵੀਰ ਦੇ ਨਾਲ ਫਿਲਮ ਦੀ ਰਿਲੀਜਿ਼ਗ ਡੇਟ 20 ਦਿਸੰਬਰ 2019 ਆਪਣੇ ਫ਼ੈਨਜ਼ ਦੇ ਨਾਲ ਸਾਂਝਾ ਕਰਕੇ ਓਨਾ ਨੂੰ ਇੱਕ ਰਾਹਤ ਦਿੱਤੀਵੀ,ਫੋਟੋ ਦੇ ਨਾਲ ਓਨਾ ਨੇ ਕੈਪਸ਼ਨ 'ਚ "ਚੁਲਬੁਲ ਇਜ਼ ਬੈਕ" ਲਿਖਿਆ।


'ਦਬੰਗ 3' ਦਬੰਗ ਟ੍ਰਿਓਲੋਜੀ ਦੀ ਤੀਜੀ ਫਿਲਮ ਹੋਵੇਗੀ ਜਿਸ ਨੂੰ ਪ੍ਰਭੂ ਦੇਵਾ ਨਿਰਦੇਸ਼ ਕਰਣਗੇ ਅਤੇ ਇਸ ਫਿਲਮ ਨੂੰ 'ਸਲਮਾਨ ਖਾਂਨ ਫ਼ਿਲਮਸ' ਅਤੇ 'ਅਰਬਾਜ਼ ਖਾਨ ਪ੍ਰੋਡਕਸ਼ਨ' ਦੇ ਬੈਨਰ ਹੇਠ ਪ੍ਰੋਡਿਊਸ ਕੀਤਾ ਜਾਏਗਾ ,ਜ਼ਿਕਰਯੋਗ  ਹੈ ਕਿ  ਸੋਨਾਕਸ਼ੀ ਸਿਨਹਾ ਇੱਕ ਵਾਰੀ ਫੇਰ ਆਪਣੇ ਰੱਜੋ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ ਅਤੇ ਅਰਬਾਜ਼ ਖਾਂਨ ਫੇਰ ਤੋਂ ਮੱਖੀ ਦਾ ਰੋਲ ਅਦਾ ਕਰਨਗੇ।


ਇਸ ਤੋਂ ਇਲਾਵਾ ਸਲਮਾਨ ਖਾਨ ਦੀ ਅਗਲੀ ਫਿਲਮ 'ਭਾਰਤ 5 ਜੂਨ ਨੂੰ ਈਦ ਵਾਲੇ ਦਿਨ ਰਿਲੀਜ ਹੋਣ ਵਾਲੀ ਹੈ ਅਤੇ ਇਸ ਫਿਲਮ ਵਿਚ ਕਟਰੀਨਾ ਕੈਫ, ਜੈਕੀ ਸ਼ਰਾਫ, ਦਿਸ਼ਾ ਪਤਾਨੀ,ਸੁਨੀਲ ਗਰੋਵਰ ਅਤੇ ਤੱਬੂ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਉਣਗੇ।