ਸਮਾਜਵਾਦੀ ਪਾਰਟੀ ਦੇ ਵਿਧਾਇਕ ਗੰਨੇ ਅਤੇ ਟਰੈਕਟਰ ਲੈ ਕੇ ਯੂਪੀ ਵਿਧਾਨ ਸਭਾ ਪਹੁੰਚੇ

ਸਮਾਜਵਾਦੀ ਪਾਰਟੀ ਦੇ ਵਿਧਾਇਕ ਗੰਨੇ ਅਤੇ ਟਰੈਕਟਰ ਲੈ ਕੇ ਯੂਪੀ ਵਿਧਾਨ ਸਭਾ ਪਹੁੰਚੇ

SHARE ON

ਲਖਨਊ (ਦੇਵ ਇੰਦਰਜੀਤ) – ਸਮਾਜਵਾਦੀ ਪਾਰਟੀ ਨੇ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਧਾਨ ਸਭਾ ਦੇ ਸਾਹਮਣੇ ਟਰੈਕਟਰ ਪ੍ਰਦਰਸ਼ਨ ਕੀਤਾ।ਤੁਹਾਨੂੰ ਦੱਸ ਦੇਈਏ ਕਿ ਯੂ ਪੀ ਦਾ ਬਜਟ ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ 22 ਫਰਵਰੀ ਨੂੰ ਪੇਸ਼ ਕੀਤਾ ਜਾਣਾ ਹੈ।

ਹੱਥਾਂ ਵਿੱਚ ਗੰਨੇ ਲੈ ਕੇ ਟਰੈਕਟਰਾਂ ਤੇ ਆਏ ਨੇਤਾਵਾਂ ਨੂੰ ਵੇਖ ਸੁਰੱਖਿਆ ਬਲਾਂ ਨੇ ਵਿਧਾਨ ਭਵਨ ਦੇ ਗੇਟ ਬੰਦ ਕਰ ਦਿੱਤੇ ਅਤੇ ਸਮਾਜਵਾਦੀ ਪਾਰਟੀ ਆਗੂ ਨਾਅਰੇਬਾਜ਼ੀ ਕਰਨ ਲੱਗ ਪਏ। ਸਪਾ ਵਿਧਾਇਕਾਂ ਨੇ ਸਰਕਾਰ ’ਤੇ ਦੋਸ਼ ਲਗਾਇਆ ਕਿ ਉਹ ਵਿਧਾਨ ਸਭਾ ਭਵਨ ਦਾ ਗੇਟ ਬੰਦ ਕਰਕੇ ਵਿਰੋਧੀ ਧਿਰ ਦਾ ਸਾਹਮਣਾ ਕਰਨ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋਕਤੰਤਰ ਦਾ ਗਲਾ ਘੁੱਟ ਰਹੀ ਹੈ। ਆਪਣੀ ਮਨ ਮਰਜ਼ੀਆਂ ਕਰ ਰਹੀ ਹੈ।

ਉਸੇ ਸਮੇਂ, ਸਪਾ ਵਿਧਾਇਕ ਵਿਰੋਧ ਕਰਦੇ ਹੋਏ ਗੇਟ ‘ਤੇ ਚੜ੍ਹ ਗਏ। ਸੁਰੱਖਿਆ ਮੁਲਾਜ਼ਮਾਂ ਨਾਲ ਲੰਬੇ ਸਮੇਂ ਤੱਕ ਸੰਘਰਸ਼ ਕਰਨ ਅਤੇ ਨਾਅਰੇਬਾਜ਼ੀ ਕਰਨ ਤੋਂ ਬਾਅਦ ਸਪਾ ਵਿਧਾਇਕ ਚੌਧਰੀ ਚਰਨ ਸਿੰਘ ਦੇ ਬੁੱਤ ਨੇੜੇ ਪਹੁੰਚੇ ਅਤੇ ਧਰਨੇ ‘ਤੇ ਬੈਠ ਗਏ।