ਚੀਨ ’ਚ ਸੈਂਡਸਟ੍ਰੋਮ , 341 ਲੋਕ ਲਾਪਤਾ, 400 ਉਡਾਣਾਂ ਰੱਦ

by vikramsehajpal

ਬੀਜਿੰਗ (ਦੇਵ ਇੰਦਰਜੀਤ)- ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਸੋਮਵਾਰ ਨੂੰ ਪਿਛਲੇ 10 ਸਾਲਾਂ ਦੀ ਸਭ ਤੋਂ ਖਤਰਨਾਕ ਸੈਂਡਸਟ੍ਰੋਮ (ਰੇਤ ਭਰੀ ਆਂਧੀ) ਚਲ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਰੇਤ ਦਾ ਤੂਫਾਨ ਮੰਗੋਲੀਆਈ ਪਠਾਰ ਤੋਂ ਉੱਡ ਰਹੀ ਧੂੜ ਕਾਰਨ ਹੈ। ਇਹ ਤੂਫਾਨ ਅੰਦਰੂਨੀ ਮੰਗੋਲੀਆ ਅਤੇ ਚੀਨ ਦੇ ਉੱਤਰ ਪੱਛਮੀ ਖੇਤਰ ਵਿੱਚ ਬਾਰਸ਼ ਤੋਂ ਬਾਅਦ ਆਇਆ ਹੈ।

ਇਸ ਤੂਫਾਨ ਕਾਰਨ ਪੂਰਾ ਬੀਜਿੰਗ ਸ਼ਹਿਰ ਪੀਲੀ ਰੋਸ਼ਨੀ ਨਾਲ ਢੱਕਿਆ ਹੋਇਆ ਹੈ। ਕਈ ਇਲਾਕਿਆਂ ਵਿੱਚ ਲਾਈਟਾਂ ਤੱਕ ਜਗਣਿਆਂ ਪਾਈਆਂ, ਇਥੋਂ ਤੱਕ ਕੀ ਲੋਕ ਮਾਸਕ ਪਹਿਨੇ ਸੜਕਾਂ ਤੇ ਹੈੱਡ ਲਾਈਟਾਂ ਜਗਾ ਕੇ ਆਪਣੇ ਵਾਹਨਾਂ ਚਲਾਂਦੇ ਨਜ਼ਰ ਆਏ। ਇਥੋਂ ਤੱਕ ਕੀ ਬੀਜਿੰਗ ਵਿੱਚ ਸੋਮਵਾਰ ਨੂੰ, ਲੋਕਾਂ ਨੂੰ ਦਿਨ ਦੇ ਸਮੇ ਘਰਾਂ ਅਤੇ ਸੜਕਾਂ ਦੀਆਂ ਬੱਤੀਆਂ ਜਗਣਿਆਂ ਪਾਈਆਂ, ਕਿਉਂਕਿ ਪੂਰੇ ਸ਼ਹਿਰ ਵਿੱਚ ਇੱਕ ਸੰਘਣੀ ਪੀਲੀ ਅਤੇ ਭੂਰੇ ਰੰਗ ਦੀ ਧੂੜ ਦਾ ਤੂਫਾਨ ਚੱਲ ਰਿਹਾ ਸੀ। ਓਥੇ ਹੀ ਖਤਰਨਾਕ ਸੈਂਡਸਟ੍ਰੋਮ ਦੇ ਚਲਦਿਆਂ 400 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਦਕਿ 341 ਦੇ ਕਰੀਬ ਲੋਕ ਲਾਪਤਾ ਹਨ।
ਡਾਕਟਰਾਂ ਅਤੇ ਵਿਗਿਆਨੀਆਂ ਮੁਤਾਬਕ ਬੀਜਿੰਗ ਵਿਚ ਹਵਾ ਦੀ ਗੁਣਵੱਤਾ ਦਾ ਪੱਧਰ 1000 ਤੋਂ ਪਾਰ ਹੋ ਗਿਆ, ਜੋ ਕੀ ਲੋਕਾਂ ਦੇ ਲਈ ਸਭ ਤੋਂ ਮਾਰੂ ਹੈ।

ਬੀਜਿੰਗ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਯੈਲੋ ਅਲਰਟ

ਚੀਨ ਮੌਸਮ ਵਿਗਿਆਨ ਪ੍ਰਸ਼ਾਸਨ ਨੇ ਸੋਮਵਾਰ ਨੂੰ ਬੀਜਿੰਗ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਰੇਤ ਦਾ ਤੂਫਾਨ ਅੰਦਰੂਨੀ ਮੰਗੋਲੀਆ ਤੋਂ ਸ਼ੁਰੂ ਹੋਇਆ ਅਤੇ ਗਾਂਸੂ, ਸ਼ਾਂਸੀ ਅਤੇ ਹੇਬੇਈ ਪ੍ਰਾਂਤਾਂ ਤੱਕ ਫੈਲਿਆ ਅਤੇ ਰਾਜਧਾਨੀ ਬੀਜਿੰਗ ਇਨ੍ਹਾਂ ਸੂਬਿਆਂ ਨਾਲ ਘਿਰੀ ਹੋਈ ਹੈ।