ਸੰਗਰੂਰ ਜਿਮਨੀ ਚੋਣ: ਵੋਟਿੰਗ ਦੌਰਾਨ ਲੋਕਾਂ ‘ਚ ਨਹੀਂ ਦੇਖਣ ਨੂੰ ਮਿਲਿਆ ਉਤਸ਼ਾਹ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੰਗਰੂਰ ਜ਼ਿਮਨੀ ਚੋਣ ਲਈ ਵੋਟਰਾਂ 'ਚ ਉਤਸ਼ਾਹ ਨਹੀਂ ਦਿਖ ਰਿਹਾ। ਸਿਰਫ਼ 29.7 ਫੀਸਦ ਵੋਟਿੰਗ ਹੋਈ। ਵੋਟਰ 1766 ਬੂਥਾਂ ਤੇ ਵੋਟ ਹੱਕ ਦਾ ਇਸਤੇਮਾਲ ਕਰ ਰਹੇ ਹਨ। ਸੰਗਰੂਰ ਵਿੱਚ 16 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ। ਸੰਗਰੂਰ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ ਹੈ। ਗੁਰਮੇਲ ਸਿੰਘ ਨੇ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਾਂ ਤੇ ਲੋਕ ਮੁਹਰ ਲਗਾਉਣਗੇ।

ਜਿਕਰਯੋਗ ਹੈ ਕਿ ਦਿੜ੍ਹਬਾ 'ਚ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਵੀ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਗੁਰਮੇਲ ਦੀ ਜਿੱਤ ਦਾ ਦਾਅਵਾ ਕੀਤਾ। ਹਲਕਾ ਸੰਗਰੂਰ ਦੇ MLA ਨਰਿੰਦਰ ਕੌਰ ਭਰਾਜ ਨੇ ਵੋਟ ਪਾਈ। ਆਪਣੇ ਪਰਿਵਾਰ ਨਾਲ ਆਪਣੇ ਪਿੰਡ ਭਰਾਜ ਪਹੁੰਚ ਕੇ ਵੋਟ ਪਾਈ।