ਸਾਨੀਆ ਦੀ ਭੈਣ ਅਨਮ ਬਣੇਗੀ ਅਜ਼ਹਰੂਦੀਨ ਦੇ ਘਰ ਦੀ ਨੂੰਹ, ਨਿਕਾਹ ਤੈਅ

by mediateam

ਹੈਰਦਾਬਾਦ: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੀ ਭੈਣ ਅਨਮ ਇਸ ਸਾਲ ਦੇ ਅਖੀਰ 'ਚ ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨ ਮੁਹੰਮਦ ਅਜ਼ਹਰੂਦੀਨ ਦੇ ਬੇਟੇ ਅਸਦ ਦੀ ਬੇਗ਼ਮ ਬਣੇਗੀ। ਸਾਨੀਆ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੋਵਾਂ ਦਾ ਨਿਕਾਹ ਦਸੰਬਰ 'ਚ ਹੋਵੇਗਾ।


ਹਾਲਾਂਕਿ ਦੱਸ ਦੇਈਏ ਕਿ ਅਸਦ ਤੇ ਅਨਮ ਦੇ ਵਿਆਹ ਦੀ ਚਰਚਾ ਪਿਛਲੇ ਕੁਝ ਸਮੇਂ ਤੋਂ ਹੋ ਰਹੀ ਸੀ ਪਰ ਕੋਈ ਵੀ ਪੁਸ਼ਟੀ ਨਹੀਂ ਕਰ ਰਿਹਾ ਸੀ, ਪਰ ਹੁਣ ਸਾਨੀਆ ਨੇ ਇਸ ਸਬੰਧੀ ਖੁਲਾਸਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਨਮ ਪੇਸ਼ੇ ਵਜੋਂ ਫੈਸ਼ਨ ਸਟਾਈਲਿਸਟ ਹੈ, ਜਦਕਿ ਅਸਦ ਪਿਤਾ ਅਜ਼ਹਰ ਵਾਂਗ ਹੀ ਸਟਾਈਲਿਸ਼ ਬੱਲੇਬਾਜ਼। ਉਸ ਨੇ ਵਕਾਲਤ ਦੀ ਪੜ੍ਹਾਈ ਕੀਤੀ ਹੈ।


ਮੀਡੀਆ ਰਿਪੋਰਟਸ ਮੁਤਾਬਿਕ ਸਾਨੀਆ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਹਾਲ ਹੀ 'ਚ ਭੈਣ ਅਨਮ ਨਾਲ ਪੈਰਿਸ 'ਚ ਛੁੱਟੀਆਂ ਮਨਾ ਕੇ ਪਰਤਿਆ ਹੈ। ਇਸ ਟੂਰ 'ਚ ਅਨਮ ਨੇ ਬੈਚਲਰਜ਼ ਪਾਰਟੀ ਵੀ ਮਨਾਈ। ਅਨਮ ਇਕ ਬਹੁਤ ਵਧੀਆ ਮੁੰਡੇ ਨਾਲ ਨਿਕਾਹ ਕਰ ਰਹੀ ਹੈ, ਉਸ ਦਾ ਨਾਂ ਅਸਦ ਹੈ ਤੇ ਉਹ ਮੁਹੰਮਦ ਅਜ਼ਹਰੂਦੀਨ ਦੇ ਬੇਟੇ ਹਨ। ਪੂਰਾ ਪਰਿਵਾਰ ਅਨਮ ਦੇ ਵਿਆਹ ਨੂੰ ਲੈ ਕੇ ਉਤਸ਼ਾਹਤ ਹੈ। ਇਸ ਤੋਂ ਬਾਅਦ ਲੰਬੇ ਸਮੇਂ ਤੋਂ ਹੋ ਰਹੇ ਦੋਵਾਂ ਦੇ ਵਿਆਹ ਦੇ ਚਰਚੇ ਨੂੰ ਵੀ ਵਿਰਾਮ ਮਿਲ ਗਿਆ। ਸਾਨੀਆ ਨੇ ਦਸੰਬਰ ਮਹੀਨੇ ਦਾ ਜ਼ਿਕਰ ਤਾਂ ਕੀਤਾ ਪਰ ਤਾਰੀਕਾਂ ਦਾ ਖੁਲਾਸਾ ਨਹੀਂ ਕੀਤਾ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..