ਸੰਤ ਕਾਲੀਚਰਨ ਮਹਾਤਮਾ ਗਾਂਧੀ ‘ਤੇ ਵਿਵਾਦਿਤ ਟਿੱਪਣੀ ਕਰਨ ਦੇ ਦੋਸ਼ ਹੇਠ ਖਜੂਰਾਹੋ ਤੋਂ ਗ੍ਰਿਫਤਾਰ

by jaskamal

ਨਿਊਜ਼ ਡੈਸਕ (ਜਸਕਮਲ) : ਛੱਤੀਸਗੜ੍ਹ ਦੇ ਰਾਏਪੁਰ 'ਚ ਕਰਵਾਈ ਧਰਮ ਸਭਾ 'ਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਅਪਮਾਨਜਨਕ ਸ਼ਬਦ ਕਹਿਣ ਵਾਲੇ ਕਾਲੀਚਰਨ ਮਹਾਰਾਜ ਨੂੰ ਮੱਧ ਪ੍ਰਦੇਸ਼ ਦੇ ਖੁਜਰਾਹੋ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਉਸ ਦੀ ਤਲਾਸ਼ ਚੱਲ ਰਹੀ ਸੀ। ਉਸ ਵਿਰੁੱਧ ਛੱਤੀਸਗੜ੍ਹ ਤੋਂ ਮਹਾਰਾਸ਼ਟਰ ਤੱਕ ਕੇਸ ਦਰਜ ਹਨ। ਮਹਾਰਾਸ਼ਟਰ ਪੁਲਿਸ ਲੰਬੇ ਸਮੇਂ ਤੋਂ ਕਾਲੀਚਰਨ ਮਹਾਰਾਜ ਦੀ ਭਾਲ ਕਰ ਰਹੀ ਸੀ।

ਦੱਸਣਯੋਗ ਹੈ ਕਿ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਤੇ ਐੱਨਸੀਪੀ ਨੇਤਾ ਜਿਤੇਂਦਰ ਅਹਵਦ ਨੇ ਠਾਣੇ ਪੁਲਿਸ ਕੋਲ ਉਸਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਦੱਸ ਦੇਈਏ ਕਿ ਰਾਏਪੁਰ 'ਚ 25 ਤੇ 26 ਦਸੰਬਰ ਨੂੰ ਧਰਮ ਸਭਾ ਹੋਈ ਸੀ। ਦੋਸ਼ ਲਗਾਇਆ ਗਿਆ ਸੀ ਕਿ ਇਸ 'ਚ ਕਾਲੀਚਰਨ ਮਹਾਰਾਜ ਨੇ ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਦੀ ਤਾਰੀਫ ਕੀਤੀ ਸੀ ਅਤੇ ਮਹਾਤਮਾ ਗਾਂਧੀ 'ਤੇ ਅਸ਼ਲੀਲ ਟਿੱਪਣੀ ਕੀਤੀ ਸੀ।

ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਸੀ। ਮੀਟਿੰਗ 'ਚ ਕਾਲੀਚਰਨ ਨੇ ਕਿਹਾ, ‘ਇਸਲਾਮ ਦਾ ਟੀਚਾ ਰਾਜਨੀਤੀ ਰਾਹੀਂ ਰਾਸ਼ਟਰ ਨੂੰ ਹਾਸਲ ਕਰਨਾ ਹੈ। ਸਾਡੀਆਂ ਅੱਖਾਂ ਸਾਹਮਣੇ ਉਨ੍ਹਾਂ ਨੇ 1947 'ਚ ਇਸ 'ਤੇ ਕਬਜ਼ਾ ਕਰ ਲਿਆ। ਉਨ੍ਹਾਂ (ਮੁਸਲਮਾਨਾਂ) ਨੇ ਪਹਿਲਾਂ ਇਰਾਨ, ਇਰਾਕ ਅਤੇ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਅਤੇ ਬਾਅਦ 'ਚ ਰਾਜਨੀਤੀ ਰਾਹੀਂ ਪਾਕਿਸਤਾਨ ਤੇ ਬੰਗਲਾਦੇਸ਼ 'ਤੇ ਕਬਜ਼ਾ ਕੀਤਾ। ਮੈਂ ਮੋਹਨਦਾਸ ਕਰਮਚੰਦ ਗਾਂਧੀ ਨੂੰ ਮਾਰਨ ਲਈ ਨੱਥੂਰਾਮ ਗੋਡਸੇ ਨੂੰ ਸਲਾਮ ਕਰਦਾ ਹਾਂ।