ਕਾਂਗਰਸ ‘ਚ ਨਹੀਂ ਸ਼ਾਮਲ ਹੋਈ ਸਪਨਾ ਚੌਧਰੀ ਕੀਤਾ ਇਨਕਾਰ

by mediateam

ਵੈੱਬ ਡੈਸਕ (ਵਿਕਰਮ ਸਹਿਜਪਾਲ) : ਡਾਂਸਰ ਸਪਨਾ ਚੌਧਰੀ ਨੇ ਕਿਹਾ ਕਿ ਮੈਂ 2019 ਦੀਆਂ ਲੋਕ ਸਭਾ ਚੋਣਾਂ ਨਹੀਂ ਲੜਾਂਗੀ। ਦਰਅਸਲ ਸਪਨਾ ਚੌਧਰੀ ਦੇ ਕਾਂਗਰਸ 'ਚ ਸ਼ਾਮਲ ਹੋਣ ਦਾ ਦਾਅਵਾ ਕੀਤਾ ਗਿਆ ਸੀ। ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਦਿੱਲੀ 'ਚ ਉੱਤਰ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜ ਬੱਬਰ ਦੇ ਘਰ 'ਤੇ ਸਪਨਾ ਚੌਧਰੀ ਨੇ ਕਾਂਗਰਸ ਦੀ ਮੈਂਬਰਤਾ ਗ੍ਰਹਿਣ ਕਰ ਲਿਆ ਹੈ। ਇਸ ਦੇ ਨਾਲ ਹੀ ਇਹ ਵੀ ਚਰਚਾ ਸੀ ਕਿ ਕਾਂਗਰਸ ਯੂ.ਪੀ. ਦੀ ਮਥੁਰਾ ਲੋਕ ਸਭਾ ਸੀਟ ਤੋਂ ਸਪਨਾ ਚੌਧਰੀ ਨੂੰ ਲੋਕ ਸਭਾ ਚੋਣਾਂ ਦਾ ਟਿਕਟ ਦੇ ਸਕਦੀ ਹੈ। 


ਸਪਨਾ ਨੇ ਕਿਹਾ ਉਹ ਕਾਂਗਰਸ 'ਚ ਸ਼ਾਮਲ ਨਹੀਂ ਹੋਈ ਹੈ। ਉਸ ਦਾ ਕੋਈ ਟਵਿੱਟਰ ਅਕਾਊਂਟ ਨਹੀਂ ਹੈ ਅਤੇ ਉਹ ਰਾਜ ਬੱਬਰ ਨੂੰ ਨਹੀਂ ਮਿਲੀ ਸੀ। ਸਪਨਾ ਨੇ ਕਿਹਾ ਕਿ ਉਹ ਪ੍ਰਿਯੰਕਾ ਗਾਂਧੀ ਨੂੰ ਪਹਿਲਾਂ ਵੀ ਮਿਲ ਚੁਕੀ ਹੈ ਅਤੇ ਮੇਰਾ ਚੋਣਾਂ ਲੜਨ ਦਾ ਕੋਈ ਇਰਾਦਾ ਨਹੀਂ ਹੈ। ਸਪਨਾ ਨੇ ਕਿਹਾ ਕਿ ਮੈਂ ਕਿਸੇ ਲਈ ਪ੍ਰਚਾਰ ਨਹੀਂ ਕਰਾਂਗੀ। ਸਪਨਾ ਨੇ ਕਿਹਾ ਕਿ ਮੈਂ ਕਲਾਕਾਰ ਹਾਂ, ਚੋਣਾਂ ਲੜਨ ਦੀ ਮੇਰੀ ਕੋਈ ਮੰਸ਼ਾ ਨਹੀਂ ਹੈ। ਪ੍ਰਿਯੰਕਾ ਗਾਂਧੀ ਨਾਲ ਫੋਟੋ 'ਤੇ ਸਪਨਾ ਨੇ ਕਿਹਾ ਕਿ ਮੈਂ ਪ੍ਰਿਯੰਕਾ ਨੂੰ ਮਿਲੀ ਸੀ ਪਰ ਉਹ ਤਸਵੀਰ ਪੁਰਾਣੀ ਹੈ। ਸਪਨਾ ਨੇ ਕਿਹਾ ਕਿ ਮੈਂ ਮਨੋਜ ਤਿਵਾੜੀ ਦੇ ਸੰਪਰਕ 'ਚ ਹਾਂ।