ਸਤਿੰਦਰ ਸਰਤਾਜ ਨੇ ਮੁੜ ਵਧਾਇਆ ਪੰਜਾਬੀਆਂ ਦਾ ਮਾਣ

by mediateam

ਮੈਲਬੌਰਨ (ਵਿਕਰਮ ਸਹਿਜਪਾਲ) : ਓਪੇਰਾ ਹਾਊਸ, ਸਿਡਨੀ 'ਚ ਪਰਫ਼ਾਮ ਕਰਨ ਤੋਂ ਬਾਅਦ ਸਤਿੰਦਰ ਸਰਤਾਜ ਨੇ ਇੱਕ ਵਾਰ ਮੁੜ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ। ਸਤਿੰਦਰ ਸਰਤਾਜ ਪੰਜਾਬ ਦੇ ਪਹਿਲੇ ਗਾਇਕ ਬਣ ਗਏ ਹਨ ਜਿਸ ਨੂੰ ਪਾਰਲੀਮੈਂਟ ਆਫ਼ ਵਿਕਟੋਰੀਆ, ਮੈਲਬਰਨ 'ਚ ਸਨਮਾਨਿਤ ਕੀਤਾ ਗਿਆ ਹੈ।

ਇਸ ਦੀ ਜਾਣਕਾਰੀ ਸਤਿੰਦਰ ਸਰਤਾਜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸਾਂਝੀ ਕੀਤੀ ਹੈ। ਦੱਸਣਯੋਗ ਹੈ ਕਿ ਸੰਗੀਤ ਦੇ ਖ਼ੇਤਰ 'ਚ ਮਹਾਰਤ ਹਾਸਲ ਹੋਣ ਕਾਰਨ ਉਨ੍ਹਾਂ ਨੂੰ ਇਸ ਸਨਮਾਨ ਦੀ ਪ੍ਰਾਪਤੀ ਹੋਈ ਹੈ। ਜ਼ਿਕਰੇਖ਼ਾਸ ਹੈ ਕਿ ਸਨਮਾਨਿਤ ਹੋਣ ਤੋਂ ਪਹਿਲਾਂ ਸਤਿੰਦਰ ਸਰਤਾਜ ਨੇ ਮੈਲਬਰਨ ਵਿਖੇ ਇੱਕ ਕਾਨਸਰਟ ਵਿੱਚ ਆਪਣੀ ਗਾਇਕੀ ਦੇ ਜਾਦੂ ਵੀ ਬਿਖੇਰੇ।

More News

NRI Post
..
NRI Post
..
NRI Post
..