ਓਪੇਰਾ ਹਾਊਸ ‘ਚ ਪਰਫ਼ਾਰਮ ਕਰਨ ਵਾਲੇ ਪਹਿਲੇ ਭਾਰਤੀ ਬਣਨਗੇ ਸਤਿੰਦਰ ਸਰਤਾਜ

by mediateam

ਓਂਟਾਰੀਓ (ਵਿਕਰਮ ਸਹਿਜਪਾਲ) : ਪੰਜਾਬੀ ਇੰਡਸਟਰੀ ਦੇ ਸਰਤਾਜ ਕਹੇ ਜਾਣ ਵਾਲੇ ਸਤਿੰਦਰ ਸਰਤਾਜ ਅੱਜ-ਕੱਲ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਦਾ ਕਾਰਨ ਇਹ ਹੈ ਕਿ ਉਹ ਆਸਟਰੇਲੀਆ ਦੇ ਓਪੇਰਾ ਹਾਊਸ 'ਚ ਪਰਫ਼ਾਰਮ ਕਰਨ ਜਾ ਰਹੇ ਹਨ। ਸਿਡਨੀ ਦੇ ਓਪੇਰਾ ਹਾਊਸ 'ਚ ਪਰਫ਼ਾਰਮ ਕਰਨਾ ਬਹੁਤ ਵੱਡੀ ਗੱਲ ਹੈ ਕਿਉਂਕਿ ਅੱਜ ਤੱਕ ਕਿਸੇ ਵੀ ਭਾਰਤੀ ਨੇ ਇਸ ਥਾਂ 'ਤੇ ਪਰਫ਼ਾਰਮ ਨਹੀਂ ਕੀਤਾ।

ਸਤਿੰਦਰ ਸਰਤਾਜ ਹੁਣ ਪਹਿਲੇ ਭਾਰਤੀ ਬਣ ਗਏ ਹਨ ਜੋ ਇਸ ਥਾਂ 'ਤੇ ਆਪਣੀ ਗਾਇਕੀ ਦਾ ਜਾਦੂ ਬਿਖੇਰਣਗੇ। ਜ਼ਿਕਰਯੋਗ ਹੈ ਕਿ ਇਸ ਗੱਲ ਦੀ ਜਾਣਕਾਰੀ ਸਤਿੰਦਰ ਸਰਤਾਜ ਨੇ ਟਵੀਟ ਕਰ ਕੇ ਦਿੱਤੀ ਹੈ। ਸਤਿੰਦਰ ਸਰਤਾਜ ਉਹ ਗਾਇਕ ਹਨ ਜਿੰਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ 'ਸਾਈਂ', 'ਪਾਣੀ ਪੰਜਾਂ ਦਰਿਆਵਾਂ', 'ਜਿੱਤ ਦੇ ਨਿਸ਼ਾਨ', 'ਨਿੱਕੀ ਜਿਹੀ ਕੁੜੀ', 'ਰਸੀਦ', 'ਸੱਜਣ ਰਾਜ਼ੀ' ਅਤੇ 'ਮਾਸੂਮੀਅਤ' ਵਰਗੇ ਕਈ ਲਾਜਵਾਬ ਗੀਤ ਦਿੱਤੇ ਹਨ।