30 ਨਵੰਬਰ 2021 ਤੱਕ ਮੁੜ ਤੋਂ ਡੇਰਾ ਬਿਆਸ ’ਚ ਸਤਿਸੰਗ ਪ੍ਰੋਗਰਾਮ ਰੱਦ

30 ਨਵੰਬਰ 2021 ਤੱਕ ਮੁੜ ਤੋਂ ਡੇਰਾ ਬਿਆਸ ’ਚ ਸਤਿਸੰਗ ਪ੍ਰੋਗਰਾਮ ਰੱਦ

ਬਿਆਸ (ਦੇਵ ਇੰਦਰਜੀਤ) : ਸਮੁੱਚੇ ਭਾਰਤ ਵਿੱਚ ਕੋਵਿਡ-19 ਮਹਾਂਮਾਰੀ ਕਾਰਨ ਭਾਰਤ ਵਿੱਚ ਸਰਕਾਰ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਲਾਈਆਂ ਗਈਆਂ ਪਾਬੰਦੀਆਂ ਦੇ ਚਲਦਿਆਂ ਡੇਰਾ ਬਿਆਸ ਵੱਲੋਂ ਸਮੁੱਚੇ ਭਾਰਤ ’ਚ ਹੋਣ ਵਾਲੇ ਸਾਰੇ ਸਤਿਸੰਗ ਪ੍ਰੋਗਰਾਮਾਂ ਨੂੰ ਸਮੇਂ-ਸਮੇਂ ਸਿਰ ਰੱਦ ਕਰ ਦਿੱਤਾ ਗਿਆ ਸੀ।

ਪ੍ਰੋਗਰਾਮਾਂ ਦੀ ਮਿਆਦ ਨੂੰ ਵਧਾਉਦਿਆਂ ਹੁਣ ਫਿਰ ਡੇਰਾ ਬਿਆਸ ’ਚ ਹੋਣ ਵਾਲੇ ਸਤਿਸੰਗ ਪ੍ਰੋਗਰਾਮਾਂ ਨੂੰ 30 ਨਵੰਬਰ 2021 ਤੱਕ ਮੁੜ ਤੋਂ ਰੱਦ ਕਰ ਦਿੱਤਾ ਗਿਆ ਹੈ। ਡੇਰਾ ਬਿਆਸ ਸੰਗਤ ਅਤੇ ਆਉਣ ਵਾਲੇ ਸ਼ਰਧਾਲੂਆਂ ਲਈ ਵੀ ਡੇਰਾ ਬਿਆਸ ਵਿਚ ਐਂਟਰੀ ਬੰਦ ਕੀਤੀ ਗਈ ਹੈ।

ਆਉਣ ਵਾਲੀ ਸੰਗਤ ਦੇ ਠਹਿਰਾਓ ਲਈ ਕੋਈ ਵੀ ਹੋਸਟਲ, ਸਰਾਂ ਜਾਂ ਸ਼ੈੱਡ ਆਦਿ ਉਪਲੱਬਧ ਨਹੀਂ ਹੋਵੇਗਾ। ਯਾਦ ਰਹੇ ਕਿ ਇਸ ਤੋਂ ਪਹਿਲਾਂ ਡੇਰਾ ਬਿਆਸ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਆਪਣੇ ਕੇਂਦਰਾ ਅਤੇ ਸਬ ਕੇਂਦਰਾਂ ਵਿੱਚ ਹਫ਼ਤਾਵਾਰੀ ਸਤਿਸੰਗ ਪ੍ਰੋਗਰਾਮ ਕਰਨ ਨੂੰ ਆਗਿਆ ਦੇ ਦਿੱਤੀ ਪਰ ਡੇਰਾ ਬਿਆਸ ਵਿਚ ਅਜੇ ਤੱਕ ਸਤਿਸੰਗ ਪ੍ਰੋਗਰਾਮ ਦੇਣ ਸਬੰਧੀ ਡੇਰਾ ਪ੍ਰਬੰਧਕਾਂ ਵੱਲੋਂ ਲਾਈ ਹੋਈ ਰੋਕ ਨੂੰ 30 ਨਵੰਬਰ ਤੱਕ ਵਧਾ ਦਿੱਤਾ ਗਿਆ ਹੈ।