ਸਾਊਦੀ ਅਰਬ ਵਿੱਚ ਬਸ ਹਾਦਸੇ ਤੋਂ ਬਾਦ ਅੱਗ ਲੱਗੀ – 35 ਲੋਕਾਂ ਦੀ ਹੋਈ ਮੌਤ

by mediateam

ਮਦੀਨਾ , 18 ਅਕਤੂਬਰ ( NRI MEDIA )

ਸਾਊਦੀ ਅਰਬ ਦੇ ਮਦੀਨਾ ਸੂਬੇ ਵਿਚ ਹੋਏ ਇਕ ਸੜਕ ਹਾਦਸੇ ਵਿਚ 35 ਲੋਕਾਂ ਦੀ ਮੌਤ ਹੋ ਗਈ , ਇਹ ਹਾਦਸਾ ਸ਼ਾਮ ਕਰੀਬ 7 ਵਜੇ ਅਲ-ਅਖਲ ਖੇਤਰ ਵਿੱਚ ਵਾਪਰਿਆ , ਪੁਲਿਸ ਅਨੁਸਾਰ ਪ੍ਰਵਾਸੀਆਂ ਨਾਲ ਭਰੀ ਬੱਸ ਬੇਕਾਬੂ ਹੋ ਕੇ ਟਰੱਕ ਵਿੱਚ ਟਕਰਾ ਗਈ ਅਤੇ ਤੁਰੰਤ ਅੱਗ ਲੱਗ ਗਈ, ਬੱਸ ਵਿਚ ਤਕਰੀਬਨ 39 ਲੋਕ ਸਵਾਰ ਸਨ। ਪੀੜਤ ਜ਼ਿਆਦਾਤਰ ਏਸ਼ੀਅਨ ਅਤੇ ਅਰਬ ਦੇ ਹਨ , ਜ਼ਖਮੀਆਂ ਨੂੰ ਅਲ-ਹਮਨਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।


ਸਥਾਨਕ ਮੀਡੀਆ ਨੇ ਇੱਕ ਪੁਲਿਸ ਬੁਲਾਰੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮਦੀਨਾ ਖੇਤਰ ਦੇ ਅਲ ਅਖਲ ਖੇਤਰ ਵਿੱਚ ਬੱਸ ਕਈ ਵਾਹਨਾਂ ਨਾਲ ਟਕਰਾ ਗਈ ,ਇਸ ਦੇ ਨਤੀਜੇ ਵਜੋਂ ਇਕ ਭਿਆਨਕ ਹਾਦਸਾ ਹੋਇਆ, ਜਿਸ ਵਿਚ 35 ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ, ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੀਐਮ ਮੋਦੀ ਨੇ ਦੁੱਖ ਜ਼ਾਹਰ ਕੀਤਾ

ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਇਸ ਘਟਨਾ ‘ਤੇ ਦੁੱਖ ਜ਼ਾਹਰ ਕੀਤਾ ਹੈ ,ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ ਕਿ ਸਾਊਦੀ ਅਰਬ ਦੇ ਮੱਕਾ ਨੇੜੇ ਬੱਸ ਦੀ ਘਟਨਾ ਦਿਲ ਦਹਿਲਾਉਣ ਵਾਲੀ ਹੈ , ਟਵਿੱਟਰ 'ਤੇ ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ ,ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਜ਼ਖਮੀ ਜਲਦੀ ਠੀਕ ਹੋ ਜਾਣ। ”

More News

NRI Post
..
NRI Post
..
NRI Post
..