ਰਿਆਦ (Vikram Sehajpal) : ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਆਖਰਕਾਰ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਦੀ ਜ਼ਿੰਮੇਵਾਰੀ ਲੈ ਲਈ ਹੈ। ਇਕ ਅਕਤੂਬਰ ਨੂੰ ਪ੍ਰਸਾਰਤ ਹੋਣ ਵਾਲੀ ਪੀ ਬੀ ਐੱਸ ਡਾਕੂਮੈਂਟਰੀ ਮੁਤਾਬਕ ਸਲਮਾਨ ਨੇ ਕਿਹਾ ਕਿ ਸਾਊਦੀ ਏਜੰਟਾਂ ਵੱਲੋਂ ਖਸ਼ੋਗੀ ਦਾ ਕਤਲ ਉਸ ਦੀ ਨਿਗਰਾਨੀ ਹੇਠ ਹੋਇਆ।
ਇਹ ਕਬੂਲਨਾਮਾ ਹੈਰਾਨ ਕਰਨ ਵਾਲਾ ਹੈ, ਕਿਉਂਕਿ ਹੁਣ ਤਕ ਸਲਮਾਨ ਨੇ ਜਨਤਕ ਤੌਰ 'ਤੇ ਕੁਝ ਨਹੀਂ ਕਿਹਾ ਸੀ। 'ਵਾਸ਼ਿੰਗਟਨ ਪੋਸਟ' ਲਈ ਲਿਖਣ ਵਾਲੇ ਖਸ਼ੋਗੀ ਦਾ ਪਿਛਲੇ ਸਾਲ ਤੁਰਕੀ ਦੀ ਰਾਜਧਾਨੀ ਇਸਤੰਬੁਲ ਸਥਿਤ ਸਾਊਦੀ ਕੌਂਸਲਖਾਨੇ ਵਿਚ ਕਤਲ ਕਰ ਦਿੱਤਾ ਗਿਆ ਸੀ।
ਇਸ ਕਤਲ ਕਾਰਨ ਸਲਮਾਨ ਦਾ ਦੁਨੀਆ ਵਿਚ ਅਕਸ ਕਾਫੀ ਖਰਾਬ ਹੋਇਆ ਤੇ ਉਹ ਉਸ ਤੋਂ ਬਾਅਦ ਅਮਰੀਕਾ ਤੇ ਯੂਰਪ ਦੇ ਦੌਰੇ 'ਤੇ ਨਹੀਂ ਜਾ ਸਕਿਆ। ਸਲਮਾਨ ਨੇ ਡਾਕੂਮੈਂਟਰੀ ਵਿਚ ਮਾਰਟਿਨ ਸਮਿੱਥ ਨੂੰ ਕਿਹਾ, 'ਸਭ ਮੇਰੀ ਨਿਗਰਾਨੀ ਵਿਚ ਹੋਇਆ ਤੇ ਮੈਂ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ।'



