ਹੈਵਾਨੀਅਤ ! 2 ਕੁੜੀਆਂ ਨਾਲ 12 ਮੁੰਡਿਆਂ ਨੇ ਕੀਤਾ ਬਲਾਤਕਾਰ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਾਜ਼ਿਲਕਾ ਤੋਂ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ 2 ਕੁੜੀਆਂ ਨਾਲ ਬਲਾਤਕਾਰ ਕੀਤਾ ਗਿਆ । ਦੱਸਿਆ ਜਾ ਰਿਹਾ ਢਾਬੇ ਤੇ ਰੋਟੀ ਖਾਂਦੇ ਹੋਏ 12 ਮੁੰਡਿਆਂ ਨੇ ਕੁੜੀਆਂ ਨੂੰ ਬਾਈਕ 'ਤੇ ਬਿਠਾਇਆ ਤੇ ਆਪਣੇ ਨਾਲ ਲੈ ਗਏ । ਜਿਸ ਤੋਂ ਬਾਅਦ ਉਨ੍ਹਾਂ ਨੇ ਬਲਾਤਕਾਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ । ਇੱਕ ਮਹਿਲਾ ਨੇ ਦੱਸਿਆ ਕਿ ਅਗਵਾ ਦੌਰਾਨ ਕਿਸੇ ਨੇ ਦੇਖ ਲਿਆ । ਜਿਸ ਨੇ ਇਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ । ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਉਸ ਨੂੰ ਦੋਸ਼ੀ ਤੋਂ ਬਚਾਅ ਹਸਪਤਾਲ ਦਾਖ਼ਲ ਕਰਵਾਇਆ ।

ਕੁੜੀਆਂ ਨੇ ਕਿਹਾ ਕਿ ਉਹ ਜਲਾਲਾਬਾਦ ਦੀ ਰਹਿਣ ਵਾਲੀ ਹੈ ਤੇ ਫਾਜ਼ਿਲਕਾ 'ਚ ਉਹ ਆਪਣੇ ਤਾਏ ਨੂੰ ਮਿਲਣ ਆਇਆ ਸੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਭੁੱਖ ਲੱਗੀ ਤੇ ਉਹ ਢਾਬੇ ਤੇ ਰੋਟੀ ਖਾਣ ਚਲੀ ਗਈ, ਉੱਥੇ ਮੌਜੂਦ 12 ਮੁੰਡਿਆਂ ਨੇ ਉਸ ਨਾਲ ਕੁੱਟਮਾਰ ਕੀਤੀ । ਉਨ੍ਹਾਂ ਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਗਏ। ਦੂਜੀ ਕੁੜੀ ਅਗਲੇ ਦਿਨ ਹਸਪਤਾਲ ਪਹੁੰਚੀ । ਉਨ੍ਹਾਂ ਦੋਵਾਂ ਨਾਲ ਮੁੰਡਿਆਂ ਵਲੋਂ ਬਲਾਤਕਾਰ ਕੀਤਾ ਗਿਆ । ਦੂਜੀ ਪੀੜਤਾ ਨੇ ਦੱਸਿਆ ਕਿ ਦੋਸ਼ੀ ਨੌਜਵਾਨ ਉਸ ਨੂੰ ਪਾਣੀ ਦੀ ਟੈਕੀ ਤੇ ਲੈ ਗਿਆ ,ਜਿੱਥੇ ਉਸ ਨੇ ਰਾਤ ਭਰ ਉਸ ਨਾਲ ਬਲਾਤਕਾਰ ਕੀਤਾ । ਸਵੇਰੇ ਉਹ ਕਿਸੇ ਤਰਾਂ ਉਥੋਂ ਫਰਾਰ ਹੋ ਗਈ । ਪੁਲਿਸ ਨੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।