ਹੈਵਾਨੀਅਤ! ਪੂਜਾ ਅਸਥਾਨ ‘ਤੇ ਲਿਜਾ ਨਾਬਾਲਗ ਨਾਲ ਗੈਂਗਰੇਪ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਪੂਜਾ ਅਸਥਾਨ 'ਤੇ ਲਿਜਾ ਕੇ15ਸਾਲਾਂ ਨਾਬਾਲਗ ਕੁੜੀ ਨਾਲ ਗੈਂਗਰੇਪ ਕੀਤਾ ਗਿਆ। ਦੱਸਿਆ ਜਾ ਰਿਹਾ ਵਿਰੋਧ ਕਰਨ 'ਤੇ ਉਸ ਨੂੰ ਜ਼ਬਰਦਸਤੀ ਜ਼ਹਿਰ ਦੇ ਕੇ ਮਾਰ ਦਿੱਤਾ। ਦੋਸ਼ੀਆਂ 'ਚ ਹਿੰਦੂ ਤੇ ਮੁਸਲਮਾਨ ਨੌਜਵਾਨ ਹੈ। ਦੋਸ਼ੀਆਂ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ । ਜਾਣਕਾਰੀ ਅਨੁਸਾਰ 15 ਸਾਲਾਂ ਕੁੜੀ ਪਿੰਡ ਤੋਂ ਕੁਝ ਦੂਰੀ ਸਿਲਾਈ ਸਿੱਖਣ ਲਈ ਜਾਂਦੀ ਸੀ ।

ਬੀਤੀ ਦਿਨੀਂ ਉਹ ਦੁਪਹਿਰ ਦੇ 1 ਵਜੇ ਦੇ ਕਰੀਬ ਘਰ ਪਰਤ ਰਹੀ ਸੀ। ਇਸ ਦੌਰਾਨ ਰਸਤੇ 'ਚ ਪਿੰਡ ਵਾਸੀ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਤੇ ਉਸ ਨੂੰ ਜ਼ਬਰਦਸਤੀ ਪੂਜਾ ਅਸਥਾਨ 'ਤੇ ਲੈ ਗਏ। ਦੋਵਾਂ ਨੇ ਵਾਰੀ -ਵਾਰੀ ਉਸ ਨਾਲ ਗੈਂਗਰੇਪ ਕੀਤਾ , ਜਦੋ ਨਾਬਾਲਗ ਨੇ ਵਿਰੋਧ ਕੀਤਾ ਤਾਂ ਦੋਸ਼ੀਆਂ ਨੇ ਉਸ ਨੂੰ ਜ਼ਹਿਰ ਖੁਆ ਦਿੱਤਾ । ਗੰਭੀਰ ਹਾਲਤ 'ਚ ਕੁੜੀ ਘਰ ਪਹੁੰਚ, ਉੱਥੇ ਪਰਿਵਾਰਿਕ ਮੈਬਰਾਂ ਵਲੋਂ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਦੇਰ ਰਾਤ ਉਸ ਦੀ ਇਲਾਜ਼ ਦੌਰਾਨ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਪਰਿਵਾਰਿਕ ਮੈਬਰਾਂ ਦੇ ਬਿਆਨਾਂ 'ਤੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।