ਹੈਵਾਨੀਅਤ! ਅਧਿਆਪਕ ਨੇ ਆਪਣੇ ਸ਼ਿਸ਼ ਨਾਲ ਕੀਤਾ ਜ਼ਬਰ- ਜਨਾਹ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਟਾਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਇੱਕ ਸਕੂਲ ਦੀ 12 ਸਾਲਾਂ ਵਿਦਿਆਰਥਣ ਨਾਲ ਅਧਿਆਪਕ ਵਲੋਂ ਜ਼ਬਰ -ਜਨਾਹ ਕੀਤਾ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਪੁਲਿਸ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਦੀ ਰਹਿਣ ਵਾਲੀ 12 ਸਾਲਾਂ ਵਿਦਿਆਰਥਣ ਬਟਾਲਾ ਦੇ ਇੱਕ ਹੋਸਟਲ 'ਚ ਰਹਿ ਕੇ ਪੜ੍ਹਾਈ ਕਰ ਰਹੀ ਸੀ । ਬੀਤੀ ਦਿਨੀਂ ਉਸ ਦੇ ਕਮਰੇ 'ਚ ਇੱਕ ਹੋਰ ਵਿਦਿਆਰਥਣ ਰਹਿਣ ਲਈ ਆਈ ਸੀ ।

ਉਨ੍ਹਾਂ ਨੇ ਦੱਸਿਆ ਕਿ ਪੀੜਤ ਵਿਦਿਆਰਥਣ ਨੂੰ ਸਿਰਦਰਦ ਹੋ ਰਿਹਾ ਸੀ ਤੇ ਉਸ ਨੇ ਸਕੂਲ ਦੀ ਅਧਿਆਪਕ ਕੋਲੋਂ ਸਿਰ ਦਰਦ ਦੀ ਗੋਲੀ ਲਈ , ਉਹ ਗੋਲੀ ਖਾਣ ਤੋਂ ਬਾਅਦ ਉਹ ਸੋਂ ਗਈ ,ਜਦੋ ਉਸ ਨੇ ਉੱਠ ਕੇ ਦੇਖਿਆ ਤਾਂ ਉਸ ਦੇ ਕਮਰੇ 'ਚੋ ਸਕੂਲ ਦਾ ਅਧਿਆਪਕ ਬਾਹਰ ਭੱਜ ਗਿਆ । ਜਿਸ ਤੋਂ ਬਾਅਦ ਵਿਦਿਆਰਥਣ ਨੇ ਇਸ ਬਾਰੇ ਆਪਣੇ ਮਾਪਿਆਂ ਨੂੰ ਦੱਸਿਆ ਤੇ ਉਨ੍ਹਾਂ ਨੇ ਕੁੜੀ ਦਾ ਮੈਡੀਕਲ ਕਰਵਾਇਆ । ਜਿਸ 'ਚ ਸਾਹਮਣੇ ਆਇਆ ਕਿ ਕੁੜੀ ਨਾਲ ਜ਼ਬਰ 'ਜਨਾਹ ਹੋਇਆ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।