ਹੈਵਾਨੀਅਤ ! ਟੌਫੀਆਂ ਦਾ ਲਾਲਚ ਦੇ ਮਾਸੂਮ ਨਾਲ ਜਬਰ -ਜ਼ਨਾਹ ਕਰਨ ਦੀ ਕੋਸ਼ਿਸ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਇੱਕ ਨੌਜਵਾਨ ਨੇ 8 ਸਾਲਾ ਮਾਸੂਮ ਨੂੰ ਟੌਫੀਆਂ ਦਾ ਲਾਲਚ ਦੇ ਅਗਵਾ ਕਰ ਲਿਆ ਤੇ ਉਸ ਨੂੰ ਸੁੰਨਸਾਨ ਜਗ੍ਹਾ 'ਤੇ ਲਿਜਾ ਕੇ ਜਬਰ -ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕੋਲੋਂ ਲੰਘ ਰਹੇ ਰਾਹਗੀਰ ਜਗਦੇਵ ਨੇ ਦੋਸ਼ੀ ਦੀਆਂ ਹਰਕਤਾਂ 'ਤੇ ਨਜ਼ਰ ਰੱਖੀ ਤੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੂੰ ਮਾਸੂਮ ਨਾਲ ਗਲਤ ਕਰਨ ਤੋਂ ਰੋਕ ਕੁੱਟਮਾਰ ਕੀਤੀ। ਕੁੱਟਮਾਰ ਕਰਨ ਤੋਂ ਬਾਅਦ ਦੋਸ਼ੀ ਨੂੰ ਲੈ ਕੇ ਥਾਣੇ ਪਹੁੰਚ ਪੁਲਿਸ ਦੇ ਹਵਾਲੇ ਕਰ ਦਿੱਤਾ।

ਪੁਲਿਸ ਨੂੰ ਸ਼ਿਕਾਇਤ 'ਚ ਮਾਸੂਮ ਦੇ ਪਿਤਾ ਨੇ ਦੱਸਿਆ ਕਿ ਉਹ ਇਲਾਕੇ 'ਚ ਬਰਗਰ ਦੀ ਰੇਹੜੀ ਲਗਾਉਂਦਾ ਹੈ। ਬੀਤੀ ਰਾਤ ਉਸ ਨੂੰ ਗੁਆਂਢੀ ਜਗਦੇਵ ਸਿੰਘ ਦਾ ਫੋਨ ਆਇਆ ਕਿ ਧਰਮਿੰਦਰ ਕੁਮਾਰ ਉਸ ਦੀ ਧੀ ਨਾਲ ਜਬਰ -ਜ਼ਨਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ।ਉਸ ਨੇ ਬੱਚੀ ਨੂੰ ਦੋਸ਼ੀ ਧਰਮਿੰਦਰ ਕੋਲੋਂ ਬਚਾਅ ਲਿਆ ਹੈ । ਘਰ ਪਹੁੰਚਣ 'ਤੇ ਕੁੜੀ ਨੇ ਆਪਣੇ ਪਿਤਾ ਨੂੰ ਕਿਹਾ ਧਰਮਿੰਦਰ ਉਸ ਨੂੰ ਟੌਫੀਆਂ ਦਿਵਾਉਣ ਲਈ ਲੈ ਕੇ ਗਿਆ ਸੀ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।