ਹੈਵਾਨੀਅਤ ! 2 ਅੱਧਖੜ੍ਹ ਵਿਅਕਤੀਆਂ ਨੇ ਕੀਤਾ 15 ਸਾਲਾਂ ਕੁੜੀ ਨਾਲ ਇਹ ਕਾਰਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਬਨੂੜ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ 2 ਅੱਧਖੜ੍ਹ ਵਿਅਕਤੀਆਂ ਵਲੋਂ 15 ਸਾਲਾਂ ਕੁੜੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ । ਫਿਲਹਾਲ ਪੁਲਿਸ ਨੇ ਪੀੜਤ ਬੱਚੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਕਿਰਪਾਲ ਸਿੰਘ ਨੇ ਦੱਸਿਆ ਕਿ ਬੀਤੀ ਦਿਨੀਂ ਸ਼ਿਕਾਇਤਕਰਤਾ ਨੇ ਸ਼ਿਕਾਇਤ ਦਰਜ਼ ਕਾਰਵਾਈ ਕਿ ਉਸ ਦੀ 15 ਸਾਲਾਂ ਨਾਬਾਲਗ ਕੁੜੀ ਨੂੰ ਅਵਤਾਰ ਸਿੰਘ ਤੇ ਮਾਨ ਸਿੰਘ ਵਾਸੀ ਬਸੀ ਬਨੂੜ ਵਰਗਲਾ ਜੇ ਆਪਣੇ ਨਾਲ ਕਿਰਾਏ ਦੇ ਘਰ ਲੈ ਕੇ ਗਏ, ਉੱਥੇ ਜਾ ਕੇ ਦੋਵਾਂ ਵਲੋਂ ਉਸ ਕੁੜੀ ਨਾਲ ਜਬਰ -ਜ਼ਨਾਹ ਕੀਤਾ ਗਿਆ। ਪੁਲਿਸ ਟੀਮ ਨੇ ਇਸ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ ।