ਸ਼ੀਅਰ ਨੇ ਕੰਜ਼ਰਵੇਟਿਵ ਐੱਮ ਪੀ ਨੂੰ ਨਿਆ ਕਮੇਟੀ ਤੋ ਹਟਾਇਆ

by mediateam

ਓਟਾਵਾ , 4 ਜੂਨ , ਰਣਜੀਤ ਕੌਰ ( NRI MEDIA )

ਕੰਜ਼ਰਵੇਟਿਵ ਨੇਤਾ ਐਡਰਿਉ ਸ਼ੀਅਰ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਆਨਲਾਈਨ ਨਫ਼ਰਤ ਦੀ ਸੁਣਵਾਈ ਦੌਰਾਨ ਮੁਸਲਿਮ ਗਵਾਹ ਨੂੰ ਅਪਮਾਨ ਜਨਕ ਸ਼ਬਦ ਕਹਿਣ ਤੋ ਬਾਅਦ ਕੰਸਰਵੇਟਿਵ ਐੱਮ ਪੀ ਨੂੰ ਫੈਡਰਲ ਸਰਕਾਰ ਦੀ ਨਿਆ ਕਮੇਟੀ ਤੋ ਹਟਾ ਦਿੱਤਾ ਹੈ , ਸ਼ੀਅਰ ਨੇ ਕਿਹਾ ਕਿ ਉਨ੍ਹਾਂ ਨੇ ਐਮ ਪੀ ਮਾਇਕਲ ਕੂਪਰ ਨਾਲ ਉਨ੍ਹਾਂ ਦੀ ਟਿੱਪਣੀ ਬਾਰੇ ਗੱਲ ਕੀਤੀ ਅਤੇ ਨਤੀਜੇ ਵਜੋਂ ਉਸਨੂੰ ਕਮੇਟੀ ਚੋਂ ਕਢਣ ਦਾ ਫੈਸਲਾ ਕੀਤਾ , ਉਨਾਂ ਅੱਗੇ ਕਿਹਾ ਕਿ ਸੰਸਦੀ ਸੁਣਵਾਈ ਦੌਰਾਨ ਮੁਸਲਿਮ ਗਵਾਹ ਨੂੰ ਅਜਿਹੇ ਅਪਸ਼ਬਦ ਬੋਲਣਾ ਅਸੰਵੇਦਨਸ਼ੀਲ ਅਤੇ ਅਸਵੀਕਾਰਨਯੋਗ ਹੈ।


ਮੰਗਲਵਾਰ ਨੂੰ ਕੂਪਰ ਨੇ ਐਲਬਰਟਾ ਮੁਸਲਿਮ ਪਬਲਿਕ ਅਫੇਅਰਜ਼ ਪ੍ਰੀਸ਼ਦ ਦੇ ਪ੍ਰਧਾਨ ਫੈਸਲ ਖਾਨ ਸੂਰੀ ਨੂੰ ਕਿਹਾ ਸੀ ਕਿ ਉਸਨੂੰ ਆਪਣੇ ਆਪ ਤੇ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਕੰਸਰਵੇਟਿਵ ਟਿੱਪਣੀਕਾਰ ਨੂੰ ਕਿਊਬੈਕ ਮਸਜਿਦ ਦੇ ਨਿਸ਼ਾਨੇਬਾਜ ਐਲੇਗਜ਼ੈਂਡਰ ਬਿੱਸੋਨੇਟ ਅਤੇ ਨਿਊਜ਼ੀਲੈਂਡ ਵਿਚਲੇ ਦਹਿਸ਼ਤੀ ਹਮਲਿਆਂ ਨਾਲ ਜੋੜ ਰਹੀ ਹੈ ,ਸੂਰੀ ਨੇ ਕਿਹਾ ਸੀ ਕਿ ਬਿੱਸੋਨੇਟ ਦੇ ਕੰਪਿਊਟਰ ਤੋਂ ਮਿਲੇ ਸਬੂਤ ਇਹ ਦਿਖਾਉਂਦਾ ਹੈ ਕਿ ਉਹ ਵਾਰ ਵਾਰ ਪ੍ਰਵਾਸੀ ਵਿਰੋਧੀ, ਅਲਟ ਅਧਿਕਾਰ ਅਤੇ ਕੰਸਰਵੇਟਿਵ ਟਿੱਪਣੀਕਾਰ,ਜਨਤਕ ਹਥਿਆਰੇ ਕਿਊਬੇਕ ਵਿਚ ਰਹਿ ਰਹੇ ਮੁਸਲਿਮ ਅਤੇ ਪ੍ਰਵਾਸੀਆਂ ਬਾਰੇ ਸਮਗਰੀ ਦੀ ਮੰਗ ਕਰਦੇ ਸਨ।

ਬਿੱਸੋਨੇਟ ਨੂੰ ਫਰਵਰੀ ਵਿਚ ਕਿਉਬੇਕ ਸਿਟੀ ਦੀ ਮਸਜਿਦ ਵਿਚ ਇਕ ਸਮੂਹਿਕ ਗੋਲਾਬਾਰੀ ਵਿਚ 6 ਵਿਅਕਤੀਆ ਦੀ ਹਤਿਆ ਲਈ ਉਮਰ ਕ਼ੈਦ ਦੀ ਸਜਾ ਦਿੱਤੀ ਗਈ ਸੀ ,  ਜਵਾਬ ਵਿੱਚ ਕੂਪਰ ਨੇ ਕਿਹਾ ਕਿ ਸੂਰੀ ਦੀਆ ਟਿੱਪਣੀਆ ਸਿਰਫ ਕੰਸਰਵੇਟਿਵ ਨੇਤਾਵਾਂ ਦੀ ਬਦਨਾਮੀ ਹੈ ਉਨਾਂ ਦਾ ਕੋਈ ਅਧਾਰ ਨਹੀਂ ਹੈ , ਉਨਾਂ ਅੱਗੇ ਕਿਹਾ ਕਿ ਅਜਿਹੀ ਟਿੱਪਣੀ ਉਨ੍ਹਾਂ ਦੀ ਗਵਾਹ ਹੋਣ ਦੀ ਭਰੋਸੇਯੋਗਤਾ ਨੂੰ ਘਟਾ ਦਿੰਦਾ ਹੈ , ਲਿਬਰਲ ਅਤੇ ਕੰਸਰਵੇਟਿਵ ਐੱਮ ਪੀਜ਼ ਨੇ ਕੂਪਰ ਦੀ ਟਿੱਪਣੀ ਤੇ ਇਤਰਾਜ਼ ਜਾਹਿਰ ਕੀਤਾ ਜਿਸ ਕਾਰਨ ਅਸਥਾਈ ਰੂਪ ਵਿਚ ਸੁਣਵਾਈ ਨੂੰ ਮੁਅੱਤਲ ਕਰਨਾ ਪਿਆ।

ਐੱਨ ਡੀ ਪੀ ਐੱਮ ਪੀ ਟਰੇਸੀ ਰਾਮਸੇ ਨੇ ਕਿਹਾ ਕਿ ਚੇਅਰਮੈਨ ਗਵਾਹ ਨੂੰ ਇਸ ਤਰਾ ਸ਼ਰਮਿੰਦਾ ਹੋਣ ਲਈ ਨਹੀਂ ਕਹਿ ਸਕਦੇ ਅਤੇ ਇਹ ਅਸਵੀਕਾਰ ਹੈ ,ਕੂਪਰ ਨੇ ਬਾਅਦ ਵਿੱਚ ਗਵਾਹ ਨੂੰ ਸ਼ਰਮਿੰਦਾ ਹੋਣ ਲਈ ਕਹਿਣ ਵਾਲੀ ਟਿੱਪਣੀ ਵਾਪਸ ਲੈ ਲਈ ਪਰ ਉਹ ਇਸ ਗਲ ਤੇ ਅੜੇ ਰਹੇ ਕਿ ਸੂਰੀ ਦੀ ਗਵਾਹੀ ਡੂੰਘੇ ਰੂਪ ਵਿਚ ਅਪਮਾਨ ਜਣਕ ਸੀ।

More News

NRI Post
..
NRI Post
..
NRI Post
..