Mohali ‘ਚ ‘ਸਕੂਲ ਆਫ ਐਮੀਨੈਸ’ ਦਾ ਹੋਇਆ ਉਦਘਾਟਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਮਾਨ ਵਲੋਂ ਸੂਬੇ 'ਚ ਬਣਾਏ ਜਾ ਰਹੇ ਪਹਿਲੇ 'ਸਕੂਲ ਆਫ ਐਮੀਨੈਸ' ਦਾ ਅੱਜ ਉਦਘਾਟਨ ਕੀਤਾ ਗਿਆ। CM ਮਾਨ ਨੇ ਕਿਹਾ ਅੱਜ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਲਈ ਇਤਿਹਾਸਕ ਦਿਨ ਹੈ…. ਅੱਜ ਅਸੀਂ ਉਹ ਕੰਮ ਸ਼ੁਰੂ ਕਰਨ ਲੱਗੇ ਹਾਂ ,ਜੋ ਪਹਿਲਾਂ ਸੁਫਨਿਆਂ 'ਚ ਹੀ ਹੁੰਦਾ ਸੀ। ਦੱਸ ਦਈਏ ਕਿ 'ਸਕੂਲ ਆਫ ਐਮੀਨੈਸ 9ਵੀ ਤੋਂ 12 ਵੀ ਤੱਕ ਦੇ ਵਿਦਿਆਰਥੀਆਂ ਲਈ ਹੈ। ਪਹਿਲੇ ਪੜਾਅ 'ਚ 117 ਸਕੂਲ ਅਪਗ੍ਰੇਡ ਕੀਤੇ ਜਾਣਗੇ । CM ਮਾਨ ਨੇ ਕਿਹਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦਾ ਸੁਪਨਾ ਉਨ੍ਹਾਂ ਨੂੰ ਸੌਣ ਨਹੀਂ ਦਿੰਦਾ ।