ਬਦਲਿਆ ਗਿਆ ਸਕੂਲਾਂ ਦਾ ਸਮਾਂ..!

by

ਚੰਡੀਗੜ (ਇੰਦਰਜੀਤ ਸਿੰਘ) : ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸੂਬੇ ਦੇ ਸਕੂਲਾਂ ਦੀ ਨਵੀਂ ਸਮਾਂ-ਸਾਰਣੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਾਰੇ ਸੂਬਾ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਿੰਗਲਾ ਨੇ ਇਸ ਸਬੰਧੀ ਫਾਇਲ 'ਤੇ ਅੱਜੇ ਸਵੇਰੇ ਸਹੀ ਪਾ ਦਿੱਤੀ ਹੈ। ਬੁਲਾਰੇ ਅਨੁਸਾਰ ਪਹਿਲੇ ਪੜ੍ਹਾਅ 'ਚ 1 ਅਕਤੂਬਰ 2019 ਤੋਂ 31 ਅਕਤੂਬਰ 2019 ਤੇ 1 ਮਾਰਚ 2020 ਤੋਂ 31 ਮਾਰਚ 2020 ਤਕ ਸਾਰੇ ਪ੍ਰਾਇਮਰੀ ਸਕੂਲਾਂ ਦਾ ਸਮਾਂ ਹੁਣ ਸਵੇਰੇ 8.30 ਵਜੇ ਤੋਂ ਦੁਪਹਿਰ 2.30 ਵਜੇ ਤਕ ਹੋਵੇਗਾ ਜਦਕਿ ਸਾਰੇ ਮਿਡਲ, ਹਾਈ ਤੇ ਹਾਇਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8.30 ਵਜੇ ਤੋਂ ਦੁਪਹਿਰ 2.50 ਵਜੇ ਤਕ ਹੋਵੇਗਾ। 

ਇਸੇ ਤਰ੍ਹਾਂ ਦੂਜੇ ਪੜਾਅ 'ਚ 1 ਨਵੰਬਰ 2019 ਤੋਂ 28 ਫਰਵਰੀ 2020 ਤਕ ਸਾਰੇ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤਕ ਹੋਵੇਗਾ ਜਦਕਿ ਸਾਰੇ ਮਿਡਲ, ਹਾਈ ਤੇ ਹਾਇਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3.20 ਵਜੇ ਤਕ ਹੋਵੇਗਾ।

More News

NRI Post
..
NRI Post
..
NRI Post
..