ਵੱਡੀ ਖ਼ਬਰ : ਫਲਾਂ ਦੀ ਪੇਟੀ ‘ਚੋ ਮਿਲੀ ਨੋਟਾਂ ਦੀ ਸਕਰੈਪ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖੰਨਾ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਥੇ ਅਨਾਰ ਦੀ ਪੇਟੀ 'ਚੋ ਨੋਟਾਂ ਦੀ ਸਕਰੈਪ ਕਟਿੰਗ ਮਿਲਣ ਕਾਰਨ ਪੁਲਿਸ ਨੂੰ ਭਾਜੜਾਂ ਪਾ ਗਿਆ ਹੈ। ਸਕਰੈਪ ਕਟਿੰਗ 200 ਤੋਂ 500 ਦੇ ਨੋਟਾਂ ਦੀ ਸੀ CIA ਸਟਾਫ਼ ਦੀ ਟੀਮ ਨੇ ਫਲ ਵਿਕਰੇਤਾ ਨੂੰ ਜਾਂਚ ਕੀਤੀ । ਫਿਲਹਾਲ ਪੁਲਿਸ ਨੇ ਨੋਟਾਂ ਦਾ ਸਕਰੈਪ ਆਪਣੇ ਕਬਜ਼ੇ 'ਚ ਲੈ ਲਿਆ ਹੈ। ਫਲ ਵਿਕਰੇਤਾ ਨੇ ਕਿਹਾ ਕਿ ਉਹ ਨਰ ਦੀ ਪੇਟੀ ਮੰਡੀ ਚੋ ਲੈ ਕੇ ਆਇਆ ਸੀ। ਇਸ ਚੋ ਨੋਟਾਂ ਦੀ ਨੋਟਾਂ ਦੀ ਸਕਰੈਪ ਨਿਕਲੀ ਸੀ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਪੇਟੀਆ ਕੁੱਲੂ ਮੰਡੀ ਤੋਂ ਆਇਆ ਸੀ । ਕੁੱਲੂ ਮੰਡੀ ਦੇ ਫਲ ਵਪਾਰੀ ਪਟਿਆਲਾ ਤੋਂ ਇਹ ਕਤਰਨ ਖਰੀਦੇ ਹਨ ਕਿਉਕਿ ਪਟਿਆਲਾ ਵਾਲਿਆਂ ਨੇ RBI ਨਾਲ ਵੇਸਰੇਜ ਦਾ ਠੇਕਾ ਕੀਤਾ ਹੋਇਆ ਹੈ । ਜਦੋ ਨਿਕਲੀ ਨੋਟਾਂ ਦਾ ਸ਼ੱਕ ਪਿਆ ਤਾਂ ਉਨ੍ਹਾਂ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਗਈ।