ਬ੍ਰਿਟਿਸ਼ ਕੋਲੰਬੀਆ ਦੇ ਵਿਚ ਰੇਬੀਜ਼ ਦੇ ਨਾਲ ਹੁਣ ਤਕ ਦੂਸਰੀ ਮੌਤ

by

ਬ੍ਰਿਟਿਸ਼ ਕੋਲੰਬੀਆ (UNITED NRI POST) : ਬ੍ਰਿਟਿਸ਼ ਕੋਲੰਬੀਆ ਦੇ 21 ਸਾਲਾਂ ਦੇ ਆਦਮੀ ਦੀ ਰੇਬੀਜ਼ ਦੇ ਕਾਰਨ ਮੌਤ ਹੋ ਗਈ, ਆਦਮੀ ਨੂੰ ਰੇਬੀਜ਼ ਦੀ ਬੀਮਾਰੀ ਵੈਨਕੂਵਰ ਟਾਪੂ ਦੇ ਉਤੇ ਇਕ ਚਮਗਾਦੜ ਦੇ ਨਾਲ ਸੰਪਰਕ ਵਿਚ ਆਉਣ ਤੋਂ ਬਾਅਦ ਹੋਇਆ, ਇਸ ਦੀ ਜਾਣਕਾਰੀ ਸੂਬੇ ਦੇ ਸਿਹਤ ਅਫਸਰ ਡਾਕਟਰ ਬੌਨੀ ਹੈਨਰੀ ਨੇ ਦਿੱਤੀ। ਹੈਨਰੀ ਨੇ ਦਸਿਆ ਕਿ ਇਹ ਆਦਮੀ ਚਮਗਾਦੜ ਦੇ ਸੰਪਰਕ ਵਿਚ ਮਈ ਮਹੀਨੇ ਦੇ ਮੱਧ ਵਿਚ ਆਇਆ ਅਤੇ 6 ਹਫਤਿਆਂ ਦੇ ਵਿਚ ਉਸਦੇ ਸ਼ਰੀਰ ਵਿਚ ਰੇਬੀਜ਼ ਦੇ ਲੱਛਣ ਵਿਖਣੇ ਸ਼ੁਰੂ ਹੋ ਗਏ ਸਨ।

ਇਸ ਤੋਂ ਬਾਅਦ ਵੈਨਕੂਵਰ ਦੇ ਹੀ ਹੀ ਸੇਂਟ ਪੌਲ ਹਸਪਤਾਲ ਦੇ ਵਿਚ ਵਿਅਕਤੀ ਦੀ ਮੌਤ ਹੋ ਗਈ ਅਤੇ ਇਸ ਵਿਅਕਤੀ ਦੇ ਬਾਰੇ ਕੋਈ ਪਛਾਣ ਸਾਂਝੀ ਨਹੀਂ ਕੀਤੀ ਗਈ। ਹੈਨਰੀ ਦੇ ਮੁਤਾਬਿਕ, ਇਹ ਬਹੁਤ ਹੀ ਦੁਰਲਭ ਹੈ ਕਿ ਕੋਈ ਇਨਸਾਨ ਰੇਬੀਜ਼ ਦੇ ਕਾਰਨ ਮਰਿਆ ਹੋਵੇ।

ਰਿਕਾਰਡਾਂ ਦੇ ਮੁਤਾਬਿਕ 1924 ਤੋਂ ਲੈ ਕੇ ਕੈਨੇਡਾ ਦੇ ਵਿਚ ਸਿਰਫ 25 ਲੋਕ ਇਸ ਬਿਮਾਰੀ ਦੇ ਕਾਰਨ ਮਰੇ ਹਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਮੌਤਾਂ ਓਂਟਾਰੀਓ ਅਤੇ ਕ਼ੁਇਬੇਕ ਦੇ ਵਿਚ ਹੋਈਆਂ ਸਨ ਅਤੇ ਹਲਾਂਹੀ ਦੇ ਕੇਸ 2017 ਦੇ ਵਿਚ ਅਲਬਰਟਾ ਵਿਚ ਅਤੇ 2012 ਵਿਚ ਉਨਟਾਰੀਓ ਦੇ ਵਿਚ ਵਾਪਰੇ, ਬ੍ਰਿਟਿਸ਼ ਕੋਲੰਬੀਆ ਦੇ ਵਿਚ ਸਾਲ 2003 ਦੇ ਵਿਚ ਰੇਬੀਜ਼ ਦੇ ਨਾਲ ਮਰਨ ਵਾਲਾ ਪਹਿਲਾ ਕੇਸ ਹੋਇਆ ਸੀ ਅਤੇ ਇਹ ਕੇਸ ਹੁਣ ਦੂਜਾ ਹੈ।

More News

NRI Post
..
NRI Post
..
NRI Post
..