ਰੂਸ-ਯੂਕਰੇਨ ਵਿਚਕਾਰ ਦੂਜੇ ਦੌਰ ਦੀ ਗੱਲਬਾਤ ਖ਼ਤਮ; ਦੋਵਾਂ ਦੇਸ਼ਾਂ ਵਿਚਾਲੇ ਹੋਈ ਇਹ ਸਹਿਮਤੀ

by jaskamal

ਨਿਊਜ਼ ਡੈਸਕ : ਰੂਸ ਤੇ ਯੂਕਰੇਨ ਵਿਚਾਲੇ ਜੰਗ ਦੌਰਾਨ ਬੇਲਾਰੂਸ 'ਚ ਵੀਰਵਾਰ ਨੂੰ ਦੂਜੇ ਦੌਰ ਦੀ ਗੱਲਬਾਤ ਦੌਰਾਨ ਨਾਗਰਿਕਾਂ ਨੂੰ ਕੱਢਣ ਲਈ ਮਾਨਵਤਾਵਾਦੀ ਗਲਿਆਰੇ (humanitarian corridors) ਦਾ ਪ੍ਰਬੰਧ ਕਰਨ ਲਈ ਸਹਿਮਤ ਹੋ ਗਏ ਹਨ। ਯੂਕਰੇਨ ਦੇ ਰਾਸ਼ਟਰਪਤੀ ਦਫਤਰ ਦੇ ਮੁਖੀ ਦੇ ਸਲਾਹਕਾਰ ਮਾਈਖਾਈਲੋ ਪੋਡੋਲਿਆਕ ਨੇ ਟਵਿੱਟਰ 'ਤੇ ਕਿਹਾ ਹੈ ਕਿ ਸਿਰਫ ਮਾਨਵਤਾਵਾਦੀ ਗਲਿਆਰਿਆਂ ਦੇ ਸੰਗਠਨ ਲਈ ਇਕ ਹੱਲ ਹੈ। ਰੂਸੀ ਰਾਸ਼ਟਰਪਤੀ ਦੇ ਸਹਿਯੋਗੀ ਵਲਾਦੀਮੀਰ ਮੇਡਿੰਸਕੀ, ਜੋ ਕਿ ਰੂਸੀ ਵਫਦ ਦੇ ਮੁਖੀ ਵੀ ਹਨ, ਨੇ ਕਿਹਾ ਕਿ ਦੋਵਾਂ ਧਿਰਾਂ ਨੇ ਫੌਜੀ ਮੁੱਦਿਆਂ, ਮਾਨਵਤਾਵਾਦੀ ਮੁੱਦਿਆਂ ਤੇ ਸੰਘਰਸ਼ ਦੇ ਭਵਿੱਖੀ ਰਾਜਨੀਤਿਕ ਸਮਝੌਤੇ 'ਤੇ ਚਰਚਾ ਕੀਤੀ ਗਈ ਹੈ।

ਅਸੀਂ ਤਿੰਨ ਨੁਕਤਿਆਂ 'ਤੇ ਚੰਗੀ ਤਰ੍ਹਾਂ ਚਰਚਾ ਕੀਤੀ ਹੈ। ਫੌਜੀ, ਅੰਤਰਰਾਸ਼ਟਰੀ, ਮਾਨਵਤਾਵਾਦੀ ਤੇ ਤੀਜਾ ਇਕ ਸੰਘਰਸ਼ ਦੇ ਭਵਿੱਖੀ ਰਾਜਨੀਤਿਕ ਨਿਯਮ ਦਾ ਮੁੱਦਾ ਹੈ। ਦੋਵੇਂ ਸਥਿਤੀਆਂ ਸਪੱਸ਼ਟ ਕੀਤੀਆਂ ਗਈਆਂ ਤੇ ਲਿਖੀਆਂ ਗਈਆਂ ਹਨ। ਰੂਸ ਤੇ ਯੂਕਰੇਨ ਦੇ ਰੱਖਿਆ ਮੰਤਰਾਲੇ ਮਾਨਵਤਾਵਾਦੀ ਗਲਿਆਰੇ ਪ੍ਰਦਾਨ ਕਰਨ 'ਤੇ ਸਹਿਮਤ ਹੋ ਗਏ ਹਨ। ਨਾਗਰਿਕਾਂ ਲਈ ਤੇ ਉਨ੍ਹਾਂ ਖੇਤਰਾਂ 'ਚ ਸੰਭਾਵਿਤ ਅਸਥਾਈ ਜੰਗਬੰਦੀ 'ਤੇ ਜਿੱਥੇ ਨਿਕਾਸੀ ਹੋ ਰਹੀ ਹੈ। ਰੂਸ ਦੀ ਇਕ ਨਿੱਜੀ ਨਿਊਜ਼ ਏਜੰਸੀ ਨੇ ਵੀਰਵਾਰ ਨੂੰ ਦੱਸਿਆ ਕਿ ਗੱਲਬਾਤ ਦਾ ਦੂਜਾ ਦੌਰ ਖਤਮ ਹੋ ਗਿਆ ਹੈ। ਰੂਸ, ਯੂਕਰੇਨ ਮਾਨਵਤਾਵਾਦੀ ਗਲਿਆਰੇ ਨੂੰ ਸੰਗਠਿਤ ਕਰਨ ਲਈ ਸਹਿਮਤ ਹਨ।