ਸੰਤ ਬਾਬਾ ਖ਼ਜਾਨ ਸਿੰਘ ਤਕੀਏ ਵਾਲੇ ਤੇ ਸਵ : ਮੋਹਨ ਸਿੰਘ ਦੀ ਯਾਦ ਵਿਚ ਦੂਜਾ ਕੁਸ਼ਤੀ ਦੰਗਲ

by mediateam

ਕਪੂਰਥਲਾ (ਇੰਦਰਜੀਤ ਸਿੰਘ ਚਾਹਲ) ਸਵ : ਮੋਹਨ ਸਿੰਘ ਸਪੋਰਟਸ ਐਡ ਕਲਚਰਲ ਕਲੱਬ ਵਲੋਂ ਸੰਤ ਬਾਬਾ ਖ਼ਜਾਨ ਸਿੰਘ ਤਕੀਏ ਵਾਲੇ ਤੇ ਸਵ: ਮੋਹਨ ਸਿੰਘ ਦੀ ਯਾਦ ਵਿਚ ਦੂਜਾ ਛਿੰਝ ਤੇ ਸਭਿਆਚਾਰਕ ਮੇਲਾ ਦਾਣਾ ਮੰਡੀ ਉੱਚਾ ਬੇਟ ਵਿਚ ਪ੍ਰਵਾਸੀ ਭਾਰਤੀ ਮਨਜੀਤ ਸਿੰਘ ਪਹਿਲਵਾਨ ਤੇ ਅੰਤਰਰਾਸ਼ਟਰੀ ਖੇਡ ਪ੍ਰਮੋਟਰ ਬਲਜਿੰਦਰ ਸਿੰਘ ਸਪੇਨ ਦੀ ਅਗਵਾਈ ਹੇਠ ਕਰਵਾਇਆ ਗਿਆ। ਸੇਵਾ ਮੁਕਤ ਆਈ. ਜੀ. ਪੰਜਾਬ ਪੁਲਿਸ ਪਦਮ ਸ੍ਰੀ ਕਰਤਾਰ ਸਿੰਘ ਦੀ ਦੇਖ ਰੇਖ ਹੇਠ ਕਰਵਾਏ ਛਿੰਝ ਮੇਲੇ ਵਿਚ ਅੰਤਰਾਸ਼ਟਰੀ ਪੱਧਰ ਦੇ ਪਹਿਲਵਾਨਾਂ ਨੇ ਹਿੱਸਾ ਲਿਆ। ਲੜਕੇ 65 ਕਿਲੋ ਭਾਰ ਵਰਗ ਵਿਚ ਸਾਹਿਲ ਕੁਸ਼ਤੀ ਅਖਾੜਾ ਕਾਂਜਲੀ ਨੇ ਪ੍ਰਦੀਪ ਕਰਤਾਰ ਕੁਸ਼ਤੀ ਅਖਾੜਾ ਨੂੰ ਹਰਾਇਆ। 75 ਕਿਲੋ ਭਾਰ ਵਰਗ ਵਿਚ ਕਰਤਾਰ ਕੁਸ਼ਤੀ ਅਖਾੜਾ ਦੇ ਪਹਿਲਵਾਨ ਨੇ ਜਗਜੀਤ ਕੁਸ਼ਤੀ ਅਖਾੜਾ ਵਰਿਆਣਾ ਦੇ ਪਹਿਲਵਾਨ ਹਰਵਿੰਦਰ ਸਿੰਘ ਨੂੰ ਹਰਾਇਆ। 85 ਕਿਲੋ ਭਾਰ ਵਰਗ ਵਿਚ ਕਾਂਜਲੀ ਕੁਸ਼ਤੀ ਅਖਾੜਾ ਦੇ ਪਹਿਲਵਾਨ ਗੁਰਦੇਸ਼ਵਰ ਸਿੰਘ ਨੇ ਸ਼੍ਰੀ ਹਰਗੋਬਿੰਦਰ ਸਾਹਿਬ ਕਲੱਬ ਸੈਫਲਾਬਾਦ ਦੇ ਪਹਿਲਵਾਨ ਕੀਤੂ ਨੂੰ ਹਰਾਇਆ। 


120 ਕਿਲੋ ਭਾਰ ਵਰਗ ਵਿਚ ਕਾਂਜਲੀ ਕੁਸ਼ਤੀ ਅਖਾੜਾ ਦੇ ਪਹਿਲਵਾਨ ਤ੍ਰਿਪਤਪਾਲ ਸਿੰਘ ਨੇ ਕਰਤਾਰ ਕੁਸ਼ਤੀ ਅਖਾੜਾ ਦੇ ਪਹਿਲਵਾਨ ਕਰਨਦੀਪ ਸਿੰਘ ਨੂੰ ਹਰਾਇਆ। ਲੜਕੀਆਂ ਦੇ ਮੁਕਾਬਲਿਆਂ ਵਿਚ 55 ਕਿਲੋ ਭਾਰ ਵਿਚ ਵਿਚ ਰਾਸ਼ਟਰਮੰਡਲ ਖੇਡਾਂ ਦੇ ਤਾਂਬੇ ਦਾ ਮੈਡਲ ਜੇਤੂ ਪਹਿਲਵਾਨ ਪ੍ਰੀਤੀ ਨੇ ਕਰਤਾਰ ਕੁਸ਼ਤੀ ਅਖਾੜਾ ਦੀ ਪਹਿਲਵਾਨ ਮਨਦੀਪ ਕੌਰ ਨੂੰ ਹਰਾਇਆ। ਲੜਕੀਆਂ 65 ਕਿਲੋ ਵਰਗ ਵਿਚ ਜਸ਼ਨਦੀਪ ਕੌਰ ਜਗਜੀਤ ਕੁਸ਼ਤੀ ਅਖਾੜਾ ਦੀ ਪਹਿਲਵਾਨ ਨੇ ਕਰਤਾਰ ਕੁਸ਼ਤੀ ਅਖਾੜਾ ਦੀ ਪਹਿਲਵਾਨ ਜਸਪ੍ਰੀਤ ਕੌਰ ਨੂੰ ਹਰਾਇਆ। ਕੁਸ਼ਤੀ ਮੁਕਾਬਲਿਆਂ ਤੋਂ ਬਾਅਦ ਸਭਿਆਚਾਰਕ ਮੇਲਾ ਵਿਚ ਕਰਵਾਇਆ ਗਿਆ ਜਿਸ ਵਿਚ ਪੰਜਾਬੀ ਲੋਕ ਗਾਇਕ ਮੰਗੀ ਮਾਹਲ, ਹਰਪ੍ਰੀਤ ਸੰਘਾ, ਗੁਰਪ੍ਰੀਤ ਘੁੱਗੀ, ਚਾਚਾ ਰੌਣਕੀ ਰਾਮ, ਪ੍ਰੀਤਇੰਦਰ ਸਿੰਘ, ਅਮਨ ਸ਼ੇਰਗਿੱਲ ਨੇ ਖੂਬ ਰੌਣਕਾਂ ਲਾਈਆ। ਛਿੰਝ ਮੇਲੇ ਵਿਚ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ ਤੇ ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਵਿਧਾਇਕ ਚੀਮਾ ਨੇ ਪਹਿਲਵਾਨ ਕਰਤਾਰ ਸਿੰਘ ਵਲੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਕਬੱਡੀ ਦੇ ਨਾਲ ਨਾਲ ਅੰਤਰਾਸ਼ਟਰੀ ਪੱਧਰ ਦੇ ਕੁਸ਼ਤੀ ਮੁਕਾਬਲੇ ਕਰਵਾਉਣ ਦੀ ਅਪੀਲ ਤੇ ਹਾਮੀ ਭਰੀ ਤੇ ਕਿਹਾ ਕਿ 550 ਸਾਲਾਂ ਤੇ ਕੁਸ਼ਤੀ ਮੁਕਾਬਲੇ ਵੀ ਕਰਵਾਏ ਜਾਣਗੇ। 


ਪ੍ਰਬੰਧਕਾਂ ਵਲੋ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਆਈਜੀ ਜੁਰਿੰਦਰ ਸਿੰਘ ਹੇਅਰ,ਐਸਪੀ ਨਰੇਸ਼ ਕੁਮਾਰ ਡੋਗਰਾ, ਤੇਜਬੀਰ ਸਿੰਘ ਹੁੰਦਲ ਐਸਪੀ, ਮਲਕੀਤ ਸਿੰਘ ਡੀਐਸਪੀ, ਰਣਧੀਰ ਸਿੰਘ ਧੀਰਾ ਅਰੁਜਨ ਐਵਾਰਡੀ, ਸੁੱਚਾ ਸਿੰਘ ਔਜਲਾ ਸਹਾਇਕ ਕਮਿਸ਼ਨਰ ਸੀਜੀਐਸਟੀ, ਪਦਮ ਸ਼੍ਰੀ ਪਹਿਲਵਾਨ ਕਰਤਾਰ ਸਿੰਘ , ਹਰਪ੍ਰੀਤ ਸੰਧੂ ਵਕੀਲ ਪੰਜਾਬ ਤੇ ਹਰਿਆਣਾ ਹਾਈਕੋਰਟ, ਕੁਲਜੀਤ ਸ਼ੇਰਗਿੱਲ ਜਰਮਨੀ, ਪ੍ਰਕਾਸ਼ ਸਿੰਘ, ਪ੍ਰੋਫੇਸਰ ਸਤਪਾਲ ਸਿੰਘ, ਮੱਖਣ ਸਿੰਘ ਜਰਮਨੀ, ਬਲਜਿੰਦਰ ਸਿੰਘ ਸਪੇਨ,ਰਣਜੀਤ ਸਿੰਘ ਜਰਮਨੀ, ਬਲਵਿੰਦਰ ਸਿੰਘ ਮਨੀਲਾ, ਸਰਪੰਚ ਯਾਦਵਿੰਦਰ ਸਿੰਘ ਘੁੰਮਣ, , ਮੰਗਲ ਸਿੰਘ ਦੁਬੱਈ, ਮਨਜਿੰਦਰ ਸਿੰਘ ਕਾਲਾ, ਰਾਜੂ ਸ਼ਾਹ, ਮਹਿੰਦਰ ਸ਼ਾਹ, ਵੀਰ ਸ਼ਾਹ, ਨੀਟਾ ਜੌਹਲ, ਮਾਸਟਰ ਸੁੱਚਾ ਸਿੰਘ, ਗੁਰਿੰਦਰਜੀਤ ਸਿੰਘ ਬਲਾਕ ਸੰਮਤੀ ਮੈਂਬਰ, ਸਾਹਿਬ ਸਿੰਘ ਹੁੰਦਲ, ਬਿਕਰਮ ਸਿੰਘ ਉਚਾ, ਗੁਰਪ੍ਰੀਤ ਨਿੱਝਰ, ਸੁਖਦੇਵ ਸਿੰਘ ਨਾਨਕਪੁਰ,ਵਿਜੇ ਗੋਇਲ ਆਦਿ ਮੌਜੂਦ ਸਨ।

More News

NRI Post
..
NRI Post
..
NRI Post
..