ਅਮਰੀਕਾ ਵਲੋਂ ਵੈਨਜ਼ੁਏਲਾ ਉੱਤੇ ਲਿਆਂਦਾ ਪ੍ਰਸਤਾਵ ਸੰਯੁਕਤ ਰਾਸ਼ਟਰ ਵਿੱਚ ਡਿੱਗਿਆ

by mediateam

ਜੇਨੇਵਾ , 02 ਮਾਰਚ ( NRI MEDIA )

ਵੈਨਜ਼ੁਏਲਾ ਵਿਚ ਤਖਤਾਪਲਟ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ ਵੈਨਜ਼ੁਏਲਾ ਦੇ ਸੰਕਟ ਨਾਲ ਨਿਪਟਣ ਲਈ ਅਮਰੀਕਾ ਨੇ ਸੰਯੁਕਤ ਰਾਸ਼ਟਰ ਪ੍ਰੀਸ਼ਦ ਵਿੱਚ ਇੱਕ ਪ੍ਰਸਤਾਵ ਲਿਆਂਦਾ ਸੀ ਜਿਸ ਉੱਤੇ ਰੂਸ ਅਤੇ ਚੀਨ ਨੇ ਵੀਟੋ ਲਗਾ ਦਿੱਤਾ ਹੈ , ਅਮਰੀਕਾ ਨੇ ਸੰਯੁਕਤ ਰਾਸ਼ਟਰ ਵਿੱਚ ਪ੍ਰਸਤਾਵ ਲਿਆਂਦਾ ਸੀ ਕਿ ਵੈਨਜ਼ੁਏਲਾ ਵਿੱਚ ਨਵੇਂ ਸਿਰੇ ਤੋਂ ਰਾਸ਼ਟਰਪਤੀ ਚੁਣਨ ਲਈ ਵੋਟਾਂ ਪੈਣੀਆਂ ਚਾਹੀਦੀਆਂ ਹਨ ਜਿਸ ਉੱਤੇ ਚੀਨ ਅਤੇ ਰੂਸ ਨੇ ਰੋਕ ਲਗਾ ਦਿੱਤੀ ਹੈ , ਇਸੇ ਤਰ੍ਹਾਂ ਹੀ ਰੂਸ ਦੇ ਪ੍ਰਸਤਾਵ ਨੂੰ ਵੀ ਸਮਰਥਨ ਨਹੀਂ ਮਿਲ ਸਕਿਆ ਅਮਰੀਕਾ ਦੇ ਵਿਰੋਧ ਦੇ ਚੱਲਦੇ ਰੂਸ ਵੱਲੋਂ ਵੀ ਪੇਸ਼ ਕੀਤਾ ਗਿਆ ਪ੍ਰਸਤਾਵ ਫੇਲ ਹੋ ਗਿਆ |


ਅਮਰੀਕਾ ਵਲੋਂ ਮਜੂਦਾ ਰਾਸ਼ਟਰਪਤੀ ਨਿਕੋਲਸ ਮਡੁਰੋ ਨੂੰ ਹਟਾ ਕੇ ਵੈਨੇਜ਼ੁਏਲਾ ਵਿਚ ਨਵੇਂ ਸਿਰੇ ਤੋਂ ਚੋਣਾਂ ਅਤੇ ਨਿਰਵਿਘਨ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਦੀ ਮੰਗ ਕੀਤੀ ਗਈ ਸੀ , ਇਸ ਪ੍ਰਸਤਾਵ ਦੇ ਸਮਰਥਨ ਵਿਚ, 15 ਦੇਸ਼ਾਂ ਦੀ ਸੁਰੱਖਿਆ ਕੌਂਸਲ ਵਿਚ ਨੌਂ ਦੇਸ਼ਾਂ ਨੇ ਅਮਰੀਕਾ ਦੇ ਹੱਕ ਵਿੱਚ ਵੋਟ ਪਾਈ , ਰੂਸ ਅਤੇ ਚੀਨ ਨੇ ਇਸ ਦੇ ਵਿਰੁੱਧ ਵੀਟੋ ਦਾ ਇਸਤੇਮਾਲ ਕੀਤਾ ਕੌਂਸਲ ਨੂੰ ਕੋਈ ਵੀ ਪ੍ਰਸਤਾਵ ਪਾਸ ਕਰਨ ਲਈ, 9 ਵੋਟਾਂ ਦੀ ਜ਼ਰੂਰਤ ਹੁੰਦੀ ਹੈ ਪਰ ਪ੍ਰਸਤਾਵ ਪਾਸ ਕਰਨ ਲਈ, ਇਹ ਵੀ ਜ਼ਰੂਰੀ ਹੈ ਕਿ ਕੌਂਸਲ ਦੇ ਸਥਾਈ ਮੈਂਬਰਾਂ ਵਿਚੋਂ ਬ੍ਰਿਟੇਨ, ਚੀਨ, ਫਰਾਂਸ, ਰੂਸ ਅਤੇ ਅਮਰੀਕਾ ਵੀਟੋ ਦੀ ਵਰਤੋਂ ਨਾ ਕਰੇ |

ਵੀਟੋ ਦੀ ਵਰਤੋਂ ਕਰ ਰੂਸ ਵਲੋਂ ਇਕ ਡਰਾਫਟ ਪ੍ਰਸਤਾਵ ਵਿਚ, ਵੈਨਜ਼ੂਏਲਾ ਦੇ ਮੁੱਦੇ ਨੂੰ ਸ਼ਾਂਤੀਪੂਰਨ ਢੰਗ ਨਾਲ ਹੱਲ ਕਰਨ ਲਈ ਅਪੀਲ ਕੀਤੀ ਗਈ ਸੀ, ਸਿਰਫ਼ ਰੂਸ, ਚੀਨ, ਦੱਖਣੀ ਅਫਰੀਕਾ ਅਤੇ ਗਿਨੀ ਨੇ ਇਸ ਪ੍ਰਸਤਾਵ ਦੇ ਪੱਖ ਵਿਚ ਵੋਟਿੰਗ ਕੀਤੀ , ਯੂਰਪੀ ਦੇਸ਼ਾਂ ਅਤੇ ਪੇਰੂ, ਸਮੇਤ ਅਮਰੀਕਾ, ਨੇ ਰੂਸ ਦੇ ਪ੍ਰਸਤਾਵ ਦੇ ਖਿਲਾਫ ਵੋਟਿੰਗ ਕੀਤੀ , ਜਿਸ ਤੋਂ ਬਾਅਦ ਰੂਸ ਦਾ ਪ੍ਰਸਤਾਵ ਵੀ ਡਿੱਗ ਗਿਆ |


ਜ਼ਿਕਰਯੋਗ ਹੈ ਕਿ ਕਿ ਵੈਨੇਜ਼ੁਏਲਾ ਇਸ ਸਮੇਂ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ ,ਰਾਜਨੀਤਕ ਸੰਕਟ ਦੇ ਵਿਚਕਾਰ  ਵਿਰੋਧੀ ਧਿਰ ਦੇ ਨੇਤਾ ਜੁਆਨ ਗੁਈਡੋ ਨੇ ਆਪਣੇ ਆਪ ਨੂੰ ਜਨਵਰੀ ਵਿੱਚ ਇੱਕ ਅੰਤਰਿਮ ਪ੍ਰਧਾਨ ਐਲਾਨਿਆ ਸੀ , ਅਮਰੀਕਾ ਸਮੇਤ ਲਗਭਗ 50 ਦੇਸ਼ਾਂ ਨੇ ਗੁਈਡੋ ਨੂੰ ਸਮਰਥਨ ਦਿੱਤਾ ਸੀ ਪਰ ਰੂਸ, ਚੀਨ ਸਮੇਤ ਹੋਰ ਕਈ ਦੇਸ਼ਾਂ ਨੇ ਰਾਸ਼ਟਰਪਤੀ ਨਿਕੋਲਸ ਮਡੁਰੋ ਦਾ ਸਮਰਥਨ ਕਰਨਾ ਜਾਰੀ ਰੱਖਿਆ ਹੈ |

More News

NRI Post
..
NRI Post
..
NRI Post
..