ਮਿਆਂਮਾਰ ਪ੍ਰਦਰਸ਼ਨਕਾਰੀਆਂ ‘ਤੇ ਸੁਰੱਖਿਆ ਬਲਾਂ ਦੀ ਫਾਇਰਿੰਗ, ਤਿੰਨ ਦੀ ਮੌਤ

by vikramsehajpal

ਮਿਆਂਮਾਰ,(ਦੇਵ ਇੰਦਰਜੀਤ) :ਇਸ ਦੱਖਣੀ-ਪੂਰਬੀ ਏਸ਼ਿਆਈ ਦੇਸ਼ ਵਿਚ ਇਕ ਫਰਵਰੀ ਨੂੰ ਹੋਏ ਫ਼ੌਜੀ ਤਖ਼ਤਾ ਪਲਟ ਖ਼ਿਲਾਫ਼ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ਵਿਚ ਹੁਣ ਤਕ 320 ਲੋਕਾਂ ਦੀ ਮੌਤ ਹੋਈ ਹੈ। ਇਸ ਦੌਰਾਨ, ਵਿਸ਼ਵ ਬੈਂਕ ਨੇ ਮਿਆਂਮਾਰ ਨੂੰ ਆਗਾਹ ਕੀਤਾ ਕਿ ਅਸ਼ਾਂਤੀ ਕਾਰਨ ਇਸ ਦੇਸ਼ ਦੇ ਅਰਥਚਾਰੇ 'ਚ 10 ਫ਼ੀਸਦੀ ਦੀ ਗਿਰਾਵਟ ਆ ਸਕਦੀ ਹੈ।ਮਿਆਂਮਾਰ ਦੇ ਸੁਰੱਖਿਆ ਬਲਾਂ ਨੇ ਤਖ਼ਤਾ ਪਲਟ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਸ਼ੁੱਕਰਵਾਰ ਨੂੰ ਮੁੜ ਫਾਇਰਿੰਗ ਕੀਤੀ। ਇਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ।

ਖਣੀ ਮਿਆਂਮਾਰ ਦੇ ਮਏਕ ਸ਼ਹਿਰ ਵਿਚ ਸੁਰੱਖਿਆ ਬਲਾਂ ਨੇ ਕਾਲਾ ਝੰਡਾ ਦਿਖਾ ਰਹੇ ਪ੍ਰਦਰਸ਼ਨਕਾਰੀਆਂ 'ਤੇ ਗੋਲ਼ੀਆਂ ਚਲਾਈਆਂ। ਸਿਰ ਵਿਚ ਗੋਲ਼ੀਆਂ ਲੱਗਣ ਨਾਲ ਦੋ ਲੋਕਾਂ ਦੀ ਮੌਤ ਹੋਈ। ਇਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਅਸੀਂ ਮੌਕੇ ਤੋਂ ਤੀਜੀ ਲਾਸ਼ ਨੂੰ ਉਠਾ ਨਹੀਂ ਸਕੇ ਕਿਉਂਕਿ ਉੱਥੇ ਵੱਡੀ ਗਿਣਤੀ ਵਿਚ ਸੁਰੱਖਿਆ ਕਰਮਚਾਰੀ ਮੌਜੂਦ ਸਨ। ਫਾਇਰਿੰਗ ਵਿਚ ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਉਧਰ, ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੇ ਦੱਸਿਆ ਕਿ ਵੀਰਵਾਰ ਰਾਤ ਨੂੰ ਵੀ 9 ਲੋਕਾਂ ਦੀ ਜਾਨ ਗਈ ਸੀ। ਇਕ ਫਰਵਰੀ ਤੋਂ ਹੁਣ ਤਕ ਕੁਲ 320 ਲੋਕਾਂ ਦੀ ਮੌਤ ਹੋਈ ਹੈ।

ਫ਼ੌਜ ਇਕ ਫਰਵਰੀ ਨੂੰ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਦੀ ਸਰਕਾਰ ਦਾ ਤਖ਼ਤਾ ਪਲਟ ਕਰ ਕੇ ਸੱਤਾ 'ਤੇ ਕਾਬਜ਼ ਹੋ ਗਈ। ਤਦ ਤੋਂ ਸੱਤਾ ਤੋਂ ਹਟਾਏ ਗਏ ਸਰਬਉੱਚ ਨੇਤਾ ਆਂਗ ਸਾਨ ਸੂ ਕੀ ਸਮੇਤ ਕਈ ਚੋਟੀ ਦੇ ਨੇਤਾ ਹਿਰਾਸਤ ਵਿਚ ਹਨ। ਫ਼ੌਜ ਨੇ ਆਂਗ ਸਾਨ ਸੂ ਕੀ 'ਤੇ ਰਿਸ਼ਵਤ ਲੈਣ ਅਤੇ ਨਾਜਾਇਜ਼ ਤੌਰ 'ਤੇ ਸੰਚਾਰ ਉਪਕਰਨਾਂ ਦੀ ਦਰਾਮਦ ਕਰਨ ਦੇ ਦੋਸ਼ ਲਗਾਏ ਹਨ।