ਸੁਰੱਖਿਆ ਬਲਾਂ ਦੀ ਫਾਇਰਿੰਗ ਨਾਲ ਮਿਆਂਮਾਰ ਵਿਚ 38 ਪ੍ਰਦਰਸ਼ਨਕਾਰੀਆਂ ਦੀ ਮੌਤ

by vikramsehajpal

ਯੰਗੂਨ,(ਦੇਵ ਇੰਦਰਜੀਤ) :ਤਖਤਾਪਲਟ ਦਾ ਵਿਰੋਧ ਕਰ ਰਹੀ ਆਮ ਜਨਤਾ 'ਤੇ ਪੁਲਿਸ ਅਤੇ ਹੋਰ ਸੁਰੱਖਿਆ ਬਲਾਂ ਨੇ ਦੇਸ਼ ਵਿਚ ਕਈ ਜਗ੍ਹਾ 'ਤੇ ਬੁਧਵਾਰ ਨੂੰ ਸਿੱਧੀ ਫਾਇਰਿੰਗ ਕਰ ਦਿੱਤੀ। ਸੰਯੁਕਤ ਰਾਸ਼ਟਰ ਨੇ ਇਸ ਫਾਇਰਿੰਗ ਵਿਚ 38 ਪ੍ਰਦਰਸ਼ਨਕਾਰੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ। ਇਹ ਮਿਆਂਮਾਰ ਵਿਚ ਚਲ ਰਹੇ ਪ੍ਰਦਰਸ਼ਨ ਦੌਰਾਨ ਕਿਸੇ ਇੱਕ ਦਿਨ ਵਿਚ ਪ੍ਰਦਰਸ਼ਨਕਾਰੀਆਂ ਨੂੰ ਬੇਰਹਿਮੀ ਨਾਲ ਮਾਰੇ ਜਾਣ ਦੀ ਸਭ ਤੋਂ ਵੱਡੀ ਘਟਨਾ ਹੈ। ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫ਼ਤਰ ਨੇ 18 ਪ੍ਰਦਰਸ਼ਨਕਾਰੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਸੀ। ਇਸ ਤਰ੍ਹਾਂ ਮਿਆਂਮਾਰ ਵਿਚ ਸੈਨਿਕ ਤਖਤਾਪਲਟ ਦਾ ਵਿਰੋਧ ਕਰ ਰਹੇ ਹੁਣ ਤੱਕ 74 ਲੋਕ ਮਾਰੇ ਜਾ ਚੁੱਕੇ ਹਨ।