ਮੈਦਾਨ ‘ਤੇ ਸੁਰੱਖਿਆ ਕਰਮੀਆਂ ਨੇ ਕ੍ਰਿਕਟ ਫੈਨ ਨੂੰ ਕੁੱਟਿਆ, ਇਸ ਖਿਡਾਰੀ ਨੂੰ ਜਬਰਨ ਪਹੁੰਚਿਆ ਸੀ ਮਿਲਣ

by

ਰਾਂਚੀ: ਰਾਂਚੀ 'ਚ ਭਾਰਤ ਤੇ ਦੱਖਣ ਅਫਰੀਕਾ ਦੇ ਵਿਚ ਤੀਸਰਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਇਸ ਮੁਕਾਬਲੇ 'ਚ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰ ਰਹੀ ਹੈ। ਇਸ ਪਾਰੀ ਦੌਰਾਨ ਮੈਚ ਦੇ ਪਹਿਲੇ ਦਿਨ ਇਕ ਅਜਿਹਾ ਵਾਕਿਆ ਸਾਹਮਣੇ ਆਇਆ, ਜਿਥੇ ਵਿਚ ਮੈਦਾਨ 'ਤੇ ਇਕ ਕ੍ਰਿਕਟ ਫੈਨ ਦੀ ਕੁੱਟਮਾਰ ਹੋ ਗਈ। ਸੁਰੱਖਿਆ ਕਰਮੀਆਂ ਨੇ ਇਸ ਕ੍ਰਿਕਟ ਫੈਨ ਨੂੰ ਬੁਰੀ ਤਰ੍ਹਾਂ ਮਾਰਿਆ।


ਅਕਸਰ ਦੇਖਿਆ ਜਾਂਦਾ ਹੈ ਕਿ ਕੁਝ ਕ੍ਰਿਕਟ ਫੈਨ ਆਪਣੇ ਪਸੰਦੀਦਾ ਕ੍ਰਿਕਟ ਨੂੰ ਮਿਲਣ ਲਈ ਸੀਮਾਵਾਂ ਪਾਰ ਕੇ ਮੈਦਾਨ 'ਚ ਵੜ ਜਾਂਦੇ ਹਨ। ਪੁਣੇ ਟੈਸਟ ਮੈਚ 'ਚ ਵੀ ਇਕ ਫੈਨ ਰੋਹਿਤ ਸ਼ਰਮਾ ਦੇ ਕੋਲ ਪਹੁੰਚਿਆ ਸੀ, ਜਿਸ ਤੋਂ ਬਚਣ ਲਈ ਰੋਹਿਤ ਸ਼ਰਮਾ ਡਿੱਗ ਗਏ ਸੀ। ਉਥੇ ਤੀਸਰੇ ਟੈਸਟ ਮੈਚ ਦੇ ਪਹਿਲੇ ਦਿਨ ਸਾਊਥ ਅਫਰੀਕਾਈ ਟੀਮ ਦੇ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡਿਕਾਕ ਦਾ ਇਕ ਭਾਰਤੀ ਉਨ੍ਹਾਂ ਨੂੰ ਮਿਲਣ ਪਹੁੰਚਿਆ ਤਾਂ ਸੁਰੱਖਿਆ ਕਰਮੀਆਂ ਨੇ ਉਸ ਦੀ ਕੁੱਟਮਾਰ ਕਰ ਦਿੱਤੀ।


ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..