ਟੀਵੀ ਰਿਐਲਿਟੀ ਸ਼ੋਅ 'ਬਿੱਗ ਬੌਸ 13' ਦੀ ਕੰਟੈਸਟੇਂਟ ਹਿਮਾਂਸ਼ੀ ਖੁਰਾਣਾ ਤੇ ਅਸੀਮ ਰਿਆਜ ਆਪਣੀ ਲਵਸਟੋਰੀ ਕਰਕੇ ਕਾਫੀ ਸੁਰਖੀਆਂ ਵਿਚ ਬਣੇ ਰਹੇ ਹਨ. ਸ਼ੋਅ ਤੋਂ ਬਾਅਦ ਦੋਵਾਂ ਨੇ ਹੀ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ ਹੈ. ਹਿਮਾਂਸ਼ੀ ਆਪਣੇ ਗੀਤਾਂ ,ਅਸੀਮ ਰਿਆਜ਼ ਨਾਲ ਸਬੰਧਾਂ ਅਤੇ ਬ੍ਰੇਕਅਪ ਦੀਆਂ ਖਬਰਾਂ ਕਰਕੇ ਚਰਚਾ ਵਿੱਚ ਰਹਿੰਦੀ ਹੈ।
ਇਸ ਵਾਰ ਹਿਮਾਂਸ਼ੀ ਕਿਸੇ ਹੋਰ ਕਾਰਨ ਕਰਕੇ ਸੁਰਖੀਆਂ ਵਿੱਚ ਆਈ ਹੈ। ਦਰਅਸਲ, ਅਸੀਮ ਰਿਆਜ਼ ਦੇ ਫੈਨਸ ਹਿਮਾਂਸ਼ੀ ਖੁਰਾਣਾ ਨੂੰ ਟਰੋਲ ਕਰ ਰਹੇ ਹਨ। ਉਹ ਨਹੀਂ ਚਾਹੁੰਦੇ ਕਿ ਅਸੀਮ ਅਤੇ ਹਿਮਾਂਸ਼ੀ ਦਾ ਇਕ ਹੋਰ ਸੰਗੀਤ ਵੀਡੀਓ ਸਾਹਮਣੇ ਆਵੇ. ਇਸਦੇ ਚਲਦੇ ਹੀ ਇਕ ਯੂਜਰ ਨੇ ਹਿਮਾਂਸ਼ੀ ਨੂੰ ਟਰੋਲ ਕੀਤਾ ਅਤੇ ਲਿਖਿਆ ਕਿ ਮੈਨੂੰ ਪਤਾ ਹੈ ਕਿ ਜਦੋਂ ਤੋਂ ਹਿਮਾਂਸ਼ੀ ਤੇ ਰਿਆਜ਼ ਦੇ ਰੇਲਾਸ਼ਨਸ਼ਿਪ ਦਾ ਐਲਾਨ ਹੋਇਆ ਹੈ
ਆਸਿਮ ਦੇ ਬਹੁਤ ਸਾਰੇ ਫੈਨਸ ਨਾਰਾਜ਼ ਹਨ।ਤੇ ਇਹ ਅਸੀਮਾਂਸ਼ੀ ਦਾ ਆਖਰੀ ਪ੍ਰੋਜੈਕਟ ਹੈ। ਪਰ ਤੁਹਾਨੁੰ ਦਸ ਦੇਈਏ ਕਿ ਹਿਮਾਂਸ਼ੀ ਨੇ ਇਸ 'ਤੇ ਰਿਆਜ਼ ਦੇ ਫੈਨਸ ਨੂੰ ਟਵੀਟ ਕਰ ਜਵਾਬ ਦਿੱਤਾ ਹੈ ਕਿ ਤੁਹਾਨੂੰ ਝੂਠੀ ਖ਼ਬਰਾਂ ਕੌਣ ਦੇ ਰਿਹਾ ਹੈ. ਮੈਂ ਅਤੇ ਅਸੀਮ ਮਿਲ ਕੇ ਹੋਰ ਵਧੀਆ ਪ੍ਰੋਜੈਕਟ ਕਰਾਂਗੇ. ਸਾਨੂ ਇਕੱਠੇ ਕੰਮ ਵੀ ਮਿਲ ਰਿਹਾ ਹੈ |
ਉਸੇ ਸਮੇਂ, ਇਕ ਯੂਜਰ ਨੇ ਹਿਮਾਂਸ਼ੀ ਖੁਰਾਣਾ ਨੂੰ ਇੱਕ ਫਲਾਪ ਅੰਟੀ ਕਿਹਾ ਅਤੇ ਕਿਹਾ ਕਿ ਹਿਮਾਂਸ਼ੀ ਤੋਂ ਸੋਸ਼ਲ ਮੀਡੀਆ 'ਤੇ 10 ਮਿਲੀਅਨ ਫਾਲੋਅਰਜ਼ ਤਾ ਇਕਲੇ ਹੁੰਦੇ ਨਹੀਂ ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ, ਆਏ ਦਿਨ ਖਬਰਾਂ ਆਉਂਦੀ ਰਹਿੰਦੀ ਹੈ , ਕਿ ਦੋਵੇ ਵੱਖ ਹੋ ਗਏ ਹਨ. ਪਰ ਅਸੀਮ ਰਿਆਜ਼ ਹਮੇਸ਼ਾਂ ਪੋਸਟ ਨੂੰ ਫੈਨਸ ਨਾਲ ਸਾਂਝਾ ਕਰਦੇ ਹਨ ਅਤੇ ਸਪੱਸ਼ਟ ਕਰਦੇ ਹਨ ਕਿ ਅਜਿਹਾ ਕੁਝ ਨਹੀਂ ਹੋਇਆ ਹੈ. ਬਿੱਗ ਬੌਸ ਦੇ ਦੌਰਾਨ ਫੈਨਸ ਇਹਨਾਂ ਨੂੰ ਅਸੀਮਾਂਸ਼ੀ ਦੇ ਨਾ ਤੋਂ ਬੁਲਾਉਂਦੇ ਹਨ | ਦੋਵਾਂ ਦੀ ਜੋੜੀ ਵੀ ਹਿੱਟ ਹੈ |



