ਦੇਖੋ ਕਿਵੇਂ ਯੂਕਰੇਨ ਨੇ ਤਬਾਹ ਕੀਤੇ ਰੂਸੀ ਜਹਾਜ਼, ਕੈਮਰੇ ‘ਚ ਕੈਦ ਹੋਈ ਤਬਾਹੀ ਦੀ ਫੁਟੇਜ

by jaskamal

ਨਿਊਜ਼ ਡੈਸਕ : ਯੂਕਰੇਨ-ਰੂਸ ਵਿਚਕਾਰ ਚੱਲ ਰਹੇ ਯੁੱਧ ਨੂੰ ਅੱਜ ਚਾਰ ਦਿਨ ਹੋ ਗਏ ਹਨ। ਦੋਵਾਂ ਦੇਸ਼ਾਂ ਦੀ ਫੌਜ ਆਪਣੀ ਵਾਹ ਲਗਾ ਰਹੀਆਂ ਹਨ। ਦੋਵੇਂ ਦੇਸ਼ਾਂ ਦੇ ਫੌਜੀ ਇਕ-ਦੂਜੇ ਖਿਲਾਫ ਜੰਗ ਲੜ ਰਹੇ ਹਨ। ਇਕ-ਦੂਜੇ ਦੇ ਦੇਸ਼ਾਂ 'ਤੇ ਮਿਜ਼ਾਈਲਾਂ, ਬੰਬ ਤੇ ਜੰਗੀ ਜਹਾਜ਼ਾਂ ਰਾਹੀਂ ਹਮਲਾ ਕਰ ਰਹੇ ਹਨ। ਇਸੇ ਹਮਲੇ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਰੂਸ ਦੇ ਦੋ ਜਹਾਜ਼ਾਂ ਨੂੰ ਯੂਕਰੇਨ ਵੱਲੋਂ ਕੁਝ ਹੀ ਪਲਾਂ ਵਿਚ ਤਹਿਸ-ਨਹਿਸ ਕਰ ਦਿੱਤਾ ਜਾਂਦਾ ਹੈ।
ਇਸ ਵੀਡੀਓ ਵਿਚ ਦੇਖੋ ਤਬਾਹੀ ਦੀ ਫੁਟੇਜ