ਧੀ ਨੂੰ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ ‘ਚ ਦੇਖ ਪਿਤਾ ਨੇ ਚੁੱਕਿਆ ਇਹ ਖੌਫ਼ਨਾਕ ਕਦਮ…

by Rimpi Sharma

ਨਿਊਜ਼ ਡੈਸਕ(ਰਿੰਪੀ ਸ਼ਰਮਾ) : UP ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਗੰਨੇ ਦੇ ਖੇਤ 'ਚ ਆਪਣੀ ਧੀ ਨੂੰ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ 'ਚ ਦੇਖ ਕੇ ਪਿਓ ਨੇ ਗੁੱਸੇ ਵਿੱਚ ਆ ਕੇ ਆਪਣੀ ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਲਾਸ਼ ਨੂੰ ਟਿਕਾਣੇ 'ਤੇ ਲਗਾਉਣ ਤੋਂ ਬਾਅਦ ਪਿਤਾ ਨੇ ਨਵੀ ਕਹਾਣੀ ਘੜ ਦਿੱਤੀ। ਦੋਸ਼ੀ ਪਿਓ ਨੇ ਪੁਲਿਸ ਨੂੰ ਧੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ਼ ਕਰਵਾਈ ਪਰ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਆਨਰ ਕਿਲਿੰਗ ਦਾ ਖੁਲਾਸਾ ਹੋਇਆ।

ਪੁਲਿਸ ਨੇ ਕਿਹਾ ਕਿ ਇੰਟਰ ਦੀ ਵਿਦਿਆਰਥਣ ਦਾ ਕਤਲ ਕਿਸੇ ਨੇ ਨਹੀਂ ਸਗੋਂ ਉਸ ਦੇ ਪਿਤਾ ਨੇ ਨਾਜਾਇਜ਼ ਸਬੰਧਾਂ ਦੇ ਕਾਰਨ ਕੀਤਾ ਸੀ । ਜਾਣਕਾਰੀ ਅਨੁਸਾਰ ਮ੍ਰਿਤਕ ਕੁੜੀ ਦੇ ਪਿੰਡ ਦੇ ਰਹਿਣ ਵਾਲੇ ਕਿਸੇ ਮੁੰਡੇ ਨਾਲ ਨਾਜਾਇਜ਼ ਸਬੰਧ ਚੱਲ ਰਹੇ ਸਨ । ਧੀ ਨੂੰ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ 'ਚ ਦੇਖ ਕੇ ਪਿਤਾ ਨੇ ਧੀ ਨੂੰ ਮਾਰਨ ਦੀ ਸਾਜ਼ਿਸ਼ ਰਚੀ । ਪਿਤਾ ਨੇ ਆਪਣੀ ਧੀ ਨੂੰ ਘਰ ਲਿਜਾ ਕੇ ਉਸ ਦੇ ਇੱਟ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਲਾਸ਼ ਨੂੰ ਸਾਈਕਲ 'ਤੇ ਬੰਨ ਕੇ ਛੱਪੜ ਵਿੱਚ ਸੁੱਟ ਦਿੱਤਾ । ਕੁਝ ਦਿਨ ਬਾਅਦ ਪੁਲਿਸ ਨੂੰ ਕੁੜੀ ਦੀ ਲਾਸ਼ ਛੱਪੜ 'ਚੋ ਬਰਾਮਦ ਹੋਈ । ਫਿਲਹਾਲ ਪੁਲਿਸ ਨੇ ਪਿਤਾ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।