ਮੋਂਟਾਨਾ , 23 ਫਰਵਰੀ ( NRI MEDIA )
ਅਮਰੀਕਾ ਵਿੱਚ ਲੋਕਾਂ ਵੱਲੋਂ ਦੇਸ਼ ਦੇ ਇੱਕ ਹਿੱਸੇ ਨੂੰ ਵੇਚਣ ਦੀ ਅਨੋਖੀ ਮੰਗ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਇਹ ਖ਼ਬਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ , ਇੱਕ ਵੈੱਬਸਾਈਟ ਉੱਤੇ ਲੋਕਾਂ ਵੱਲੋਂ ਪਟੀਸ਼ਨ ਪਾ ਕੇ ਕਿਹਾ ਗਿਆ ਹੈ ਕਿ ਅਮਰੀਕਾ ਉੱਤੇ ਕਰਜ਼ਾ ਵਧਦਾ ਜਾ ਰਿਹਾ ਹੈ ਇਸ ਨੂੰ ਘੱਟ ਕਰਨ ਲਈ ਮੋਂਟਾਨਾ ਸੂਬੇ ਨੂੰ ਕੈਨੇਡਾ ਨੂੰ ਵੇਚ ਦੇਣਾ ਚਾਹੀਦਾ ਹੈ , ਲੋਕਾਂ ਨੇ ਮੋਂਟਾਨਾ ਸੂਬੇ ਦੀ ਕੀਮਤ ਇੱਕ ਟ੍ਰਿਲੀਅਨ ਡਾਲਰ ( ਲਗਪਗ ਸੱਤਰ ਲੱਖ ਕਰੋੜ ਰੁਪਏ ) ਤੈਅ ਕੀਤੀ ਹੈ , ਹੁਣ ਤੱਕ ਇਸ ਪਟੀਸ਼ਨ ਉੱਤੇ ਪੰਦਰਾਂ ਹਜ਼ਾਰ ਤੋਂ ਵੱਧ ਲੋਕ ਦਸਤਖ਼ਤ ਕਰ ਚੁੱਕੇ ਹਨ ਅਤੇ ਇਹ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ |
ਪਟੀਸ਼ਨ change.org ਵੈੱਬਸਾਈਟ 'ਤੇ ਪਾ ਦਿੱਤੀ ਗਈ ਹੈ , ਇਸ ਵਿਚ ਕਿਹਾ ਗਿਆ ਹੈ ਕਿ ਮੋਂਟਾਨਾ ਸਾਡੇ ਲਈ ਬੇਕਾਰ ਹੈ ਇਸ ਨੂੰ ਵੇਚ ਦੇਣਾ ਚਾਹੀਦਾ ਹੈ , ਇਸ ਲਈ ਲੋਕਾਂ ਨੇ ਇੱਕ ਟ੍ਰਿਲੀਅਨ ਡਾਲਰ ਦੀ ਰਿਕਵਰੀ ਹੋਹੋਣ ਦੀ ਗੱਲ ਕਹੀ ਹੈ , ਅਮਰੀਕਾ 'ਤੇ 22 ਟ੍ਰਿਲੀਅਨ ਡਾਲਰ (ਕਰੀਬ 1500 ਲੱਖ ਕਰੋੜ) ਦਾ ਕਰਜ਼ਾ ਹੈ ਅਤੇ ਲੋਕ ਇਸਨੂੰ ਖਤਮ ਕਰਨਾ ਚਾਹੁੰਦੇ ਹਨ |
ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਕੈਨੇਡਾ ਨੂੰ ਬਸ ਇਨਾ ਦੱਸ ਦੋ ਕਿ ਇਸ ਰਾਜ ਵਿੱਚ ਉੱਚੇ ਪਹਾੜ ਹਨ ਅਤੇ ਬਹੁਤ ਸਾਰੇ ਉਦਬਿਲਾਵ ਹਨ , ਕੁਝ ਹੋਰ ਲੋਕਾਂ ਨੇ ਵੈੱਬਸਾਈਟ 'ਤੇ ਕਿਹਾ ਕਿ ਮੋਂਟਾਨਾ ਦੀ ਜਨਸੰਖਿਆ ਬਹੁਤ ਘੱਟ ਹੈ ਅਤੇ ਇਥੇ ਰਹਿਣ ਵਾਲੇ ਕਈ ਲੋਕ ਆਪਣੇ ਆਪ ਨੂੰ ਅਮਰੀਕਾ ਤੋਂ ਅਲਗ ਤਰਾਂ ਮੰਨਦੇ ਹਨ |
ਇਕ ਲੱਖ ਦੀ ਆਬਾਦੀ ਵਾਲੇ ਇਸ ਸੂਬੇ ਨੂੰ ਵੱਖ ਵੱਖ ਕਰਨ ਲਈ ਹੁਣ ਤੱਕ ਤਕਰੀਬਨ ਲਗਭਗ 16 ਹਜ਼ਾਰ ਲੋਕਾਂ ਨੇ ਇਸ ਪਟੀਸ਼ਨ ਉੱਤੇ ਸਾਈਨ ਕੀਤੇ ਹਨ ਹਾਲਾਂਕਿ, ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਲੋਕ ਇਸ ਸੂਬੇ ਨੂੰ ਅਲੱਗ-ਕਰਨ ਦੀ ਕੋਸ਼ਿਸ਼ ਨੂੰ ਅਮਰੀਕਾ ਦੀ ਬੇਇਜ਼ਤੀ ਦੱਸ ਰਹੇ ਹਨ , ਕੁਝ ਲੋਕ ਕਹਿੰਦੇ ਹਨ ਕਿ ਟਰੰਪ ਦੇ ਰਾਜ ਤੋਂ ਮੁਕਤੀ ਲਈ ਮੋਂਟਾਨਾ ਨੂੰ ਕੈਨੇਡਾ ਦੇ ਨਾਲ ਜਾਣਾ ਚਾਹੀਦਾ ਹੈ |



