ਹੋਸ਼ ਉਡਾਉਣ ਵਾਲੀ ਘਟਨਾ: ਇੰਗਲੈਂਡ ’ਚ ਭਾਰਤੀ ਨੌਜਵਾਨ ਦਾ ਕਤਲ

by nripost

ਹਿਸਾਰ (ਪਾਇਲ): ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦੇ 30 ਸਾਲਾ ਨੌਜਵਾਨ ਦੀ ਇੰਗਲੈਂਡ ਵਿੱਚ ਲੰਡਨ ਤੋਂ ਲਗਪਗ 215 ਕਿਲੋਮੀਟਰ ਦੂਰ ਵੋਰਸੈਸਟਰ ਸ਼ਹਿਰ ਵਿੱਚ ਕੁੱਝ ਵਿਅਕਤੀਆਂ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਉਸ ਦੀ ਪਛਾਣ ਵਿਜੈ ਕੁਮਾਰ ਸ਼ਿਓਰਾਨ ਵਜੋਂ ਹੋਈ ਹੈ। ਇਹ ਘਟਨਾ 25 ਨਵੰਬਰ ਦੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਇਸ ਹੱਤਿਆ ਪਿੱਛੇ ਉੱਥੇ ਰਹਿ ਰਹੇ ਹਰਿਆਣਾ ਅਤੇ ਪੰਜਾਬ ਦੇ ਕੁੱਝ ਵਿਅਕਤੀਆਂ ਦਾ ਹੱਥ ਹੈ। ਹਾਲਾਂਕਿ, ਇਸ ਸਬੰਧੀ ਇੰਗਲੈਂਡ ਦੀ ਪੁਲਿਸ ਨੇ ਕੋਈ ਖੁਲਾਸਾ ਨਹੀਂ ਕੀਤਾ। ਪਰਿਵਾਰ ਨੇ ਵਿਦੇਸ਼ ਮੰਤਰਾਲੇ ਨੂੰ ਵਿਜੈ ਕੁਮਾਰ ਦੀ ਲਾਸ਼ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ।

ਜਿਸ ਸੰਬੰਧ 'ਚ ਚਰਖੀ ਦਾਦਰੀ ਜ਼ਿਲ੍ਹੇ ਦੀ ਬਧਰਾ ਸਬ-ਡਿਵੀਜ਼ਨ ਦੇ ਪਿੰਡ ਜਗਰਾਮਬਾਸ ਦੇ ਵਸਨੀਕ ਰਵੀ ਕੁਮਾਰ ਨੇ ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਕੁੱਝ ਵਿਅਕਤੀਆਂ ਵੱਲੋਂ ਉਸ ਦੇ ਛੋਟੇ ਭਰਾ ਵਿਜੈ ਕੁਮਾਰ, ਜੋ ਬ੍ਰਿਸਟਲ ਵਿੱਚ ਯੂਨੀਵਰਸਿਟੀ ਆਫ ਦਿ ਵੈਸਟ ਆਫ ਇੰਗਲੈਂਡ (ਯੂ ਡਬਲਿਊ ਈ) ਵਿੱਚ ਪੜ੍ਹਾਈ ਕਰ ਰਿਹਾ ਸੀ, ਦੀ 25 ਨਵੰਬਰ ਨੂੰ ਹੱਤਿਆ ਕਰ ਦਿੱਤੀ ਗਈ। ਬਰਤਾਨੀਆ ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਸ ਤੋਂ ਇਲਾਵਾ ਉਸ ਨੇ ਪੱਤਰ ਵਿੱਚ ਲਿਖਿਆ, ‘‘ਅਸੀਂ ਮੰਤਰਾਲੇ ਨੂੰ ਮਦਦ ਦੀ ਅਪੀਲ ਕਰਦੇ ਹਾਂ ਤਾਂ ਜੋ ਮੇਰੇ ਭਰਾ ਦੀ ਦੇਹ ਅੰਤਿਮ ਰਸਮਾਂ ਲਈ ਭਾਰਤ ਲਿਆਂਦੀ ਜਾ ਸਕੇ।’’ ਉਨ੍ਹਾਂ ਦੱਸਿਆ ਕਿ ਵਿਜੈ ਕੁਮਾਰ ਸੈਂਟਰਲ ਐਕਸਾਈਜ਼ ਤੇ ਕਸਟਮਜ਼ ਵਿਭਾਗ ਵਿੱਚ ਕੋਚੀ ਵਿੱਚ ਤਾਇਨਾਤ ਸੀ। ਉਹ ਨੌਕਰੀ ਛੱਡ ਕੇ ਉੱਚ ਪੜ੍ਹਾਈ ਲਈ ਇਸ ਸਾਲ ਸ਼ੁਰੂ ਵਿੱਚ ਇੰਗਲੈਂਡ ਗਿਆ ਸੀ।

More News

NRI Post
..
NRI Post
..
NRI Post
..