ਹੈਵਾਨੀਅਤ: ਪੁੱਤਰ ਨੇ ਕੀਤਾ ਜਬਰ ਜਨਾਹ ਤਾਂ ਮਾਂ ਨੇ ਬੱਚੀ ਦੇ ਪ੍ਰਾਈਵੇਟ ਪਾਰਟ ‘ਤੇ ਲਾਇਆ ਗਰਮ ਚਿਮਟਾ

by mediateam

ਪਾਨੀਪਤ: ਪਾਨੀਪਤ 'ਚ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਤੇ ਉਸ ਦੀ ਮਾਂ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਪੁੱਤਰ ਨੇ ਨਾਬਾਲਗ ਨਾਲ ਜਬਰ ਜਨਾਹ ਕੀਤਾ ਤੇ ਮੁਲਜ਼ਮ ਦੀ ਮਾਂ ਨੇ ਕਰਤੂਤ ਲੁਕਾਉਣ ਲਈ ਬੱਚੀ ਦੇ ਪ੍ਰਾਈਵੇਟ ਪਾਰਟ 'ਤੇ ਗਰਮ ਚਿਮਟਾ ਲਗਾ ਦਿੱਤਾ। ਆਪਣੇ ਹੀ ਘਰ 'ਚ ਰਹਿੰਦੀ 10 ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਤੇ ਉਸ ਦੀ ਮਾਂ ਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਬੀਰ ਸਿੰਘ ਦਹੀਆ ਨੇ 10-10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਮਾਂ ਨੇ ਪੁੱਤਰ ਦੀ ਕਰਤੂਤ ਲੁਕਾਉਣ ਲਈ ਬੱਚੀ ਦੇ ਪ੍ਰਾਈਵੇਟ ਪਾਰਟ 'ਤੇ ਗਰਮ ਚਿਮਟਾ ਲਗਾ ਦਿੱਤਾ ਸੀ।

ਸਹਾਇਕ ਜ਼ਿਲ੍ਹਾ ਅਟਾਰਨੀ ਵਿਜੈ ਸਹਿਰਾਵਤ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਗਵਾਲੀਆ ਦਾ ਜੋੜਾ ਆਪਣੀ 10 ਸਾਲਾ ਧੀ ਨਾਲ ਹਨੂਮਾਨ ਕਾਲੋਨੀ 'ਚ ਇਕ ਔਰਤ ਦੇ ਮਕਾਨ 'ਚ ਕਿਰਾਏ 'ਤੇ ਰਹਿੰਦਾ ਸੀ। ਦਸੰਬਰ 2016 'ਚ ਗਵਾਲੀਅਰ ਦੀ ਔਰਤ ਨੇ ਦੂਸਰਾ ਵਿਆਹ ਕਰ ਲਿਆ। ਬਾਅਦ 'ਚ ਪੁਰਸ਼ ਵੀ ਦੂਸਰਾ ਵਿਆਹ ਕਰ ਕੇ ਕਿਤੇ ਚਲਾ ਗਿਆ ਤੇ 10 ਸਾਲਾ ਧੀ ਨੂੰ ਮਕਾਨ ਮਾਲਕਨ ਕੋਲ ਛੱਡ ਗਿਆ। ਮਾਰਚ 2017 'ਚ ਔਰਤ ਦੇ ਪੁੱਤਰ ਨੇ ਬੱਚੀ ਨਾਲ ਜਬਰ ਜਨਾਹ ਕੀਤਾ। ਮਾਂ ਨੇ ਉਸ ਦੀ ਕਰਤੂਤ ਲੁਕਾਉਣ ਲਈ ਬੱਚੀ ਨੂੰ ਕੁੱਟਿਆ ਤੇ ਹੈਵਾਨੀਅਤ ਦੀ ਹੱਦ ਪਾਰ ਕਰਦੇ ਹੋਏ ਗਰਮ ਚਿਮਟਾ ਪ੍ਰਾਈਵੇਟ ਪਾਰਟ 'ਤੇ ਲਗਾ ਦਿੱਤਾ ਸੀ। ਇਸ ਤੋਂ ਬਾਅਦ ਬੱਚੀ ਘਰੋਂ ਭੱਜ ਗਈ ਤੇ ਸਮਾਲਖਾ 'ਚ ਪੁਰਾਣੇ ਬੱਸ ਅੱਡੇ 'ਤੇ ਪੁਲਿਸ ਹੱਥ ਲੱਗ ਗਈ। ਬਾਲ ਕਲਿਆਣ ਕਮੇਟੀ ਨੇ ਉਸ ਦਾ ਇਲਾਜ ਮੈਡੀਕਲ ਕਾਲਜ ਖਾਨਪੁਰ ਤੋਂ ਕਰਵਾਇਆ ਸੀ।

ਸ਼ੁੱਕਰਵਾਰ ਨੂੰ ਕੋਰਟ ਨੇ ਦੋਸ਼ੀ ਮਾਂ-ਪੁੱਤਰ ਨੂੰ 10-10 ਸਾਲ ਕੈਦ ਤੇ 21 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਅਦਾਲਤ ਨੇ ਪੀੜਤਾ ਨੂੰ ਸੱਤ ਲੱਖ ਰੁਪਏ ਹਰਜਾਨੇ ਵਜੋਂ ਦੇਣ ਲਈ ਫਾਈਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਫ਼ਤਰ ਭੇਜੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..