ਇਨਸਾਨੀਅਤ ਹੋਈ ਸ਼ਰਮਸਾਰ : 19 ਸਾਲਾ ਮੰਦਬੁੱਧੀ ਕੁੜੀ ਨੂੰ ਬਜ਼ੁਰਗ ਨੇ ਬਣਾਇਆ ਹਵਸ ਦਾ ਸ਼ਿਕਾਰ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੁਸ਼ਿਆਰਪੁਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ 19 ਸਾਲਾ ਮੰਦਬੁੱਧੀ ਕੁੜੀ ਨੂੰ ਪਿੰਡ ਦੇ 65 ਸਾਲਾ ਬਜ਼ੁਰਗ ਨੇ ਹਵਸ ਦਾ ਸ਼ਿਕਾਰ ਬਣਾਇਆ ਹੈ। ਬਜ਼ੁਰਗ ਨੇ ਕੁੜੀ ਨੂੰ 8 ਮਹੀਨਿਆਂ ਦੀ ਗਰਭਵਤੀ ਬਣਾ ਦਿੱਤਾ। ਦੱਸਿਆ ਜਾ ਰਿਹਾ ਪਿੰਡ ਦੀ ਇੱਕ ਮਹਿਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਹ ਮਜ਼ਦੂਰੀ ਕਰਦੀ ਹੈ ਤੇ ਉਸ ਦੇ 3 ਬੱਚੇ ਹਨ ਤੇ ਸਾਰੇ ਮੰਦਬੁੱਧੀ ਹਨ। ਉਸ ਨੇ ਦੱਸਿਆ ਕਿ ਜਦੋ ਉਹ ਕਿਸੇ ਕੰਮ ਲਈ ਬਾਹਰ ਜਾਂਦੀ ਸੀ ਤਾਂ ਪਿੰਡ ਦਾ ਹੀ ਉਕਤ ਬਜ਼ੁਰਗ ਉਸ ਦੇ ਘਰ ਆ ਜਾਂਦਾ ਸੀ। ਇਸ ਦੌਰਾਨ ਬਜ਼ੁਰਗ ਵਿਅਕਤੀ ਉਸ ਦੀ 19 ਸਾਲਾ ਕੁੜੀ ਜੋ ਕਿ ਮੰਦਬੁੱਧੀ ਹੈ, ਉਸ ਨਾਲ ਬਲਾਤਕਾਰ ਕਰਦਾ ਰਿਹਾ । ਮਹਿਲਾ ਨੇ ਕਿਹਾ ਕਿ 3 ਦਿਨ ਪਹਿਲਾਂ ਅਚਾਨਕ ਉਸ ਦੀ ਕੁੜੀ ਦੀ ਤਬੀਅਤ ਵਿਗੜ ਗਈ। ਇਸ ਲਈ ਉਹ ਡਾਕਟਰ ਕੋਲ ਲੈ ਗਈ, ਡਾਕਟਰਾਂ ਨੇ ਉਸ ਦੀ ਸਕੈਨਿੰਗ ਕਰਵਾਈ ਤਾਂ ਪਤਾ ਲਗਾ ਕਿ ਕੁੜੀ 8 ਮਹੀਨਿਆਂ ਦੀ ਗਰਭਵਤੀ ਸੀ। ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।