ਇਨਸਾਨੀਅਤ ਹੋਈ ਸ਼ਰਮਸਾਰ: ਕੁੜੀ ਨਾਲ ਨੌਜਵਾਨ ਨੇ ਕੀਤਾ ਜਬਰ-ਜਨਾਹ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਜਲੰਧਰ ਦੇ ਸਿਵਲ ਹਸਪਤਾਲ ਵਿਖੇ ਪਰਸ਼ੂ ਰਾਮ ਕਾਲੋਨੀ ਦੀ ਰਹਿਣ ਵਾਲੀ ਪੀੜਤਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ ਉਹ ਆਪਣੇ ਕੰਮ ਤੋਂ ਘਰ ਵਾਪਸ ਆਈ ਤਾਂ ਉਸ ਦੀ ਕੁੜੀ ਨੇ ਉਸ ਨੂੰ ਚਾਹ ਦੇ ਕੇ ਆਪਣੇ ਕਮਰੇ ਵਿੱਚ ਪੜ੍ਹਨ ਚਲੀ ਗਈ। ਉਸ ਤੋਂ ਬਾਅਦ ਕਰਨ ਨਾਮ ਦਾ ਮੁੰਡਾ ਉਸ ਦੀ ਕੁੜੀ ਦੇ ਨਾਲ ਜ਼ਬਰਦਸਤੀ ਕਰਨ ਲੱਗ ਪਿਆ ਅਤੇ ਉਸ ਦੇ ਕੱਪੜੇ ਵੀ ਪਾੜ ਦਿੱਤੇ।

ਪੀੜਤਾ ਨੇ ਕਿਹਾ ਹੈ ਕਿ ਕਰਨ ਨਾਮ ਦਾ ਮੁੰਡਾ ਪਹਿਲਾਂ ਵੀ ਗਲੀ ਵਿੱਚ ਕਾਫ਼ੀ ਵਾਰ ਚੱਕਰ ਮਾਰਦਾ ਸੀ ਤਾਂ ਉਸ ਦੀ ਕੁੜੀ ਨੇ ਮਨ੍ਹਾ ਵੀ ਕੀਤਾ ਸੀ ਤਾਂ ਉਸ ਵੱਲੋਂ ਕਿਹਾ ਗਿਆ ਸੀ ਕਿ ਉਹ ਇਸ ਤਰ੍ਹਾਂ ਹੀ ਇਥੇ ਗੇੜੀਆਂ ਮਰੇਗਾ ਤੇ ਉਸ ਦਾ ਮਾਮਾ ਪ੍ਰਧਾਨ ਹੈ, ਜੋ ਕਰਨਾ ਹੈ ਕਰ ਲਓ। ਪੀੜਤਾ ਨੇ ਕਿਹਾ ਹੈ ਕਿ ਜਦੋਂ ਉਸ ਨੂੰ ਸਿਵਲ ਹਸਪਤਾਲ ਲੈ ਕੇ ਆਏ ਤਾਂ ਕੁੜੀ ਦੀ ਹਾਲਤ ਕਾਫ਼ੀ ਨਾਜ਼ੁਕ ਸੀ । ਮੌਕੇ ਤੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

More News

NRI Post
..
NRI Post
..
NRI Post
..