ਸ਼ਰਮਸਾਰ ਕਾਰਾ ! ਨਾਬਾਲਿਗ ਨਾਲ ਦੋਸਤ ਕਰਦਾ ਰਿਹਾ ਬਲਾਤਕਾਰ , ਹੋਈ ਗਰਭਵਤੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਤੋਂ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਵਿਆਹ ਦਾ ਝਾਂਸਾ ਦੇ ਕੇ 16 ਸਾਲਾਂ ਕੁੜੀ ਨਾਲ ਉਸ ਦੇ ਦੋਸਤ ਵਲੋਂ ਬਲਾਤਕਾਰ ਕੀਤਾ ਗਿਆ। ਦੱਸਿਆ ਜਾ ਰਿਹਾ ਕੁੜੀ ਦੇ ਗਰਭਵਤੀ ਹੋਣ ਤੇ ਨੌਜਵਾਨ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ । ਪੀੜਤਾ ਦੇ ਬਿਆਨਾਂ 'ਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਦੋਸ਼ੀ ਦੀ ਪਛਾਣ ਜਸਪ੍ਰੀਤ ਸਿੰਘ ਵਾਸੀ ਸੁਭਾਸ਼ ਨਗਰ ਦੇ ਰੂਪ 'ਚ ਹੋਈ ਹੈ।

ਪੁਲਿਸ ਅਨੁਸਾਰ ਸਾਨੂੰ ਸੂਚਨਾ ਮਿਲੀ ਸੀ ਕਿ 16 ਸਾਲਾਂ ਦੀ ਇੱਕ ਕੁੜੀ ਨੇ ਆਪਣੇ ਪੇਟ 'ਚ ਦਰਦ ਦੀ ਸ਼ਿਕਾਇਤ ਕੀਤੀ, ਜਦੋ ਉਸ ਨੂੰ ਹਸਪਤਾਲ ਟੈਸਟ ਲਈ ਲਿਜਾਇਆ ਗਿਆ ਤਾਂ ਡਾਕਟਰਾਂ ਵਲੋਂ ਉਸ ਨੂੰ 5 ਮਹੀਨੇ ਦੀ ਗਰਭਵਤੀ ਦੱਸਿਆ ਗਿਆ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਸੁਭਾਸ਼ ਨਗਰ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਉਸ ਦਾ ਦੋਸਤ ਸੀ। ਦੋਸਤੀ ਦੇਖਦੇ ਹੋ ਦੇਖਦੇ ਪਿਆਰ 'ਚ ਬਦਲ ਗਈ ਤੇ ਜਸਪ੍ਰੀਤ ਸਿੰਘ ਨੇ ਉਸ ਨੂੰ ਆਪਣੇ ਘਰ ਬੁਲਾ ਕੇ ਸਰੀਰਕ ਸਬੰਧ ਬਣਾਏ , ਜਦੋ ਹੁਣ ਉਹ ਗਰਭਵਤੀ ਹੋ ਗਈ ਤਾਂ ਜਸਪ੍ਰੀਤ ਸਿੰਘ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ । ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਖ਼ਿਲਾਫ਼ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ।