ਸ਼ਰਮਸਾਰ ! ਮੁੰਡਿਆਂ ਨੇ ਕੈਨੇਡਾ ਤੋਂ ਆਈ ਮਹਿਲਾ ਨਾਲ ਕੀਤੀ ਬਦਸਲੂਕੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਸਾਡੇ ਸਮਾਜ 'ਚ ਕੁਝ ਅਜਿਹੇ ਲੋਕ ਵੀ ਹੁੰਦੇ ਹਨ, ਜੋ ਰੱਬ ਸਮਾਨ ਮਹਿਮਾਨਾਂ ਨਾਲ ਗਲਤ ਵਿਵਹਾਰ ਕਰਦੇ ਹਨ। ਉੱਥੇ ਹੀ ਪੰਜਾਬ ਦੇ ਸੰਗਰੂਰ ਤੋਂ ਇੱਕ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸੰਗਰੂਰ ਦੇ ਕਿਲਾ ਬਾਜ਼ਾਰ ਵਿੱਚ ਕੈਨੇਡਾ ਦੀ ਰਹਿਣ ਵਾਲੀ ਮਹਿਲਾ ਉਸ ਦੇ ਪਤੀ ਤੇ ਦੋਸਤ 'ਤੇ ਕੁਝ ਮੁੰਡਿਆਂ ਨੇ ਹਮਲਾ ਕਰ ਦਿੱਤਾ । ਦੱਸ ਦਈਏ ਕਿ ਅਣਪਛਾਤੇ ਨੌਜਵਾਨਾਂ ਨੇ ਕੈਨੇਡੀਅਨ ਮਹਿਲਾ ਨੂੰ ਗਲੇ ਲਗਾਇਆ ਤੇ ਫਿਰ ਉਸ ਦੇ ਕੱਪੜੇ ਪਾੜ ਦਿੱਤੇ । ਸ਼ਿਕਾਇਤ ਮਿਲਦੇ ਹੀ ਪੁਲਿਸ ਨੇ ਸਖ਼ਤੀ ਨਾਲ ਕਾਰਵਾਈ ਕਰਦੇ ਕਈ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੀੜਤ ਅਜੈਪਾਲ ਸਿੰਘ ਅਨੁਸਾਰ ਉਹ 2018 ਤੋਂ ਕੈਨੇਡਾ 'ਚ ਹੈ। ਜਾਣਕਾਰੀ ਅਨੁਸਾਰ 2 ਦਿਨ ਪਹਿਲਾਂ ਅਜੈਪਾਲ ਸਿੰਘ ਉਸ ਦਾ ਕੈਨੇਡਾ ਦਾ ਦੋਸਤ ਗੁਰਪ੍ਰੀਤ ਸਿੰਘ ਤੇ ਉਸ ਦੀ ਪਤਨੀ ਨਓਮੀ ਨਾਲ ਬਾਜ਼ਾਰ ਘੁੰਮਣ ਲਈ ਗਿਆ ਸੀ, ਸਮਾਨ ਲੈਣ ਤੋਂ ਬਾਅਦ ਜਦੋ ਉਹ ਘਰ ਵਾਪਸ ਆ ਰਹੇ ਸਨ ਤਾਂ ਕੁਝ ਨੌਜਵਾਨਾਂ ਨੇ ਉਨ੍ਹਾਂ ਦੇ ਖ਼ਿਲਾਫ਼ ਗਲਤ ਟਿੱਪਣੀ ਕੀਤੀ। ਇਸ ਘਟਨਾ ਨਾਲ ਉਹ ਸਹਿਮ ਗਏ ਤੇ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨਾਂ ਨੇ ਅਜੈਪਾਲ ਤੇ ਗੁਰਪ੍ਰੀਤ ਨਾਲ ਕੁੱਟਮਾਰ ਕੀਤੀ, ਜਦਕਿ ਨਓਮੀ ਨੂੰ ਗਲੇ ਲਗਾਉਣਾ ਸ਼ੁਰੂ ਕਰ ਦਿੱਤਾ ਤੇ ਉਸ ਦੇ ਕੱਪੜੇ ਪਾੜ ਦਿੱਤੇ। ਜਦੋ ਰਾਹਗੀਰਾਂ ਨੇ ਦੇਖਿਆ ਤਾਂ ਉਹ ਮਦਦ ਲਈ ਅੱਗੇ ਆਏ ।ਲੋਕਾਂ ਦੀ ਭੀੜ ਦੇਖ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ।ਫਿਲਹਾਲ ਪੁਲਿਸ ਵਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ।