ਘਰੇਲੂ ਵਿਵਾਦ ‘ਚ ਮਦਦ ਦੇ ਨਾਂ ‘ਤੇ ਕੀਤੀ ਸ਼ਰਮਨਾਕ ਹਰਕਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਸ਼ਰਮਨਾਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਪਤੀ ਨਾਲ ਚੱਲ ਰਹੇ ਘਰੇਲੂ ਵਿਵਾਦ 'ਚ ਮਦਦ ਦੀ ਆਸ ਲੈ ਕੇ ਗਈ ਮਹਿਲਾ ਨਾਲ ਅਖੋਤੀ ਪ੍ਰਧਾਨ ਨੇ ਛੇੜਛਾੜ ਕੀਤੀ ਤੇ ਮਦਦ ਕਰਨ ਦਾ ਭਰੋਸਾ ਦਿੰਦੇ ਹੋਏ ਜਬਰ -ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। ਪੀੜਤਾ ਦੇ ਬਿਆਨਾਂ 'ਤੇ ਬਬਲੂ ਕੁਰੈਸ਼ੀ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ । ਪੀੜਤਾ ਅਨੁਸਾਰ ਉਸ ਦਾ ਪਤੀ ਨਿਕਾਹ ਤੋਂ ਕੁਝ ਦਿਨ ਬਾਅਦ ਹੀ ਉਸ ਨੂੰ ਇੱਕਲਾ ਛੱਡ ਕੇ ਆਪਣੇ ਪਿੰਡ ਬਿਹਾਰ ਚਲਾ ਗਿਆ। ਉਹ ਆਪਣੇ ਪਤੀ ਨੂੰ ਲੁਧਿਆਣਾ ਵਾਪਸ ਬੁਲਾਉਣ ਲਈ ਭਟਕਦੀ ਰਹੀ ਤੇ ਉਸ ਦੌਰਾਨ ਉਸ ਨੂੰ ਕਿਸੇ ਨੇ ਬਬਲੂ ਬਾਰੇ ਦੱਸਿਆ ।ਪੀੜਤਾ ਨੇ ਉਸ ਨਾਲ ਸੰਪਰਕ ਕਰਕੇ ਆਪਣੇ ਘਰ ਬੁਲਾਇਆ ਘਰ ਜਾ ਕੇ ਬਬਲੂ ਨੂੰ ਉਸ ਨੇ ਆਪਣੀ ਸਾਰੀ ਗੱਲ ਦੱਸੀ ਤਾਂ ਦੋਸ਼ੀ ਨੇ ਮਦਦ ਕਰਨ ਦਾ ਭਰੋਸਾ ਦਿੰਦੇ ਉਸ ਦਾ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ।ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।