ਸ਼ਰਮਸਾਰ ਕਰਤੂਤ : ਨਾਬਾਲਗਾ ਨਾਲ ਸਮੂਹਿਕ ਜਬਰ-ਜ਼ਨਾਹ, ਦੋਸ਼ੀ ਫਰਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਵਿਖੇ ਨਾਬਾਲਗਾ ਨੂੰ ਮਿਲਣ ਦੇ ਬਹਾਨੇ ਬੁਲਾ ਕੇ ਇਕ ਨੌਜਵਾਨ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ, ਫਿਰ ਉਸ ਨੇ ਨਾਬਾਲਗਾ ਨੂੰ ਇਕ ਗੈਸਟ ਹਾਊਸ ’ਚ ਰੱਖਿਆ ਅਤੇ ਉਥੇ ਆਪਣੇ ਦੋਸਤਾਂ ਦੇ ਅੱਗੇ ਪਰੋਸ ਦਿੱਤਾ। ਇਸ ਦੌਰਾਨ 3 ਹੋਰ ਲੋਕਾਂ ਨੇ ਵੀ ਨਾਬਾਲਗਾ ਨਾਲ ਵਾਰੀ-ਵਾਰੀ ਹਵਸ ਮਿਟਾਈ। ਮੁਲਜ਼ਮਾਂ ਨੇ 5 ਦਿਨ ਤੱਕ ਨਾਬਾਲਗਾ ਨੂੰ ਆਪਣੇ ਕੋਲ ਬੰਦੀ ਬਣਾਈ ਰੱਖਿਆ।

ਪੀੜਤਾ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਨਾਬਾਲਗ ਧੀ ਅਚਾਨਕ ਲਾਪਤਾ ਹੋ ਗਈ ਸੀ, ਜੋ ਦੋ ਮਈ ਨੂੰ ਵਾਪਸ ਆਈ ਤਾਂ ਦੱਸਿਆ ਕਿ ਉਹ ਆਪਣੇ ਦੋਸਤ ਕੁਲਦੀਪ ਸਿੰਘ ਨੂੰ ਮਿਲਣ ਗਈ ਸੀ। ਜਾਂਦੇ ਹੋਏ ਉਸ ਨੇ ਕੁਝ ਗਹਿਣੇ 'ਤੇ 20 ਹਜ਼ਾਰ ਦੀ ਨਕਦੀ ਲੈ ਲਈ, ਜੋ ਕਿ ਉਸ ਨੇ ਕੁਲਦੀਪ ਨੂੰ ਦੇ ਦਿੱਤੀ ਸੀ। ਮੁਲਜ਼ਮ ਕੁਲਦੀਪ ਸਿੰਘ ਉਸ ਨੂੰ ਫੋਰਟਿਸ ਹਸਪਤਾਲ ਸਾਹਮਣੇ ਇਕ ਗੈਸਟ ਹਾਊਸ ਵਿਚ ਲੈ ਗਿਆ ਸੀ, ਜਿੱਥੇ ਉਸ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਸੀ।

ਕੁਲਦੀਪ ਨੇ ਨਾਬਾਲਗਾ ਨੂੰ ਆਪਣੇ ਦੋਸਤ ਡਾ. ਅਮਰੀਕ, ਡਾ. ਸੰਜੇ 'ਤੇ ਸਾਹਿਬ ਦੇ ਅੱਗੇ ਪਰੋਸ ਦਿੱਤਾ ਸੀ। ਉਕਤ ਮੁਲਜ਼ਮਾਂ ਨੇ ਵੀ ਉਸ ਨਾਲ ਜਬਰ-ਜ਼ਨਾਹ ਕੀਤਾ ਸੀ 'ਤੇ ਆਪਣੇ ਕੋਲ ਬੰਦੀ ਬਣਾ ਕੇ ਰੱਖਿਆ, ਪੰਜ ਦਿਨਾਂ ਬਾਅਦ ਛੱਡ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।