ਸ਼ਰਮਸਾਰ ਕਰਤੂਤ: ਮਾਸੜ ਵੱਲੋਂ ਸਾਲੀ ਦੀ ਨਾਬਾਲਗ ਧੀ ਨਾਲ ਜਬਰ-ਜ਼ਨਾਹ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੇਗੋਵਾਲ 'ਚ ਇਨਸਾਨੀ ਰਿਸ਼ਤਿਆਂ ਨੂੰ ਤਾਰ-ਤਾਰ ਕਰਦੇ ਹੋਏ ਬੇਗੋਵਾਲ ਇਲਾਕੇ ਵਿਚ ਇਕ ਵਿਅਕਤੀ ਵੱਲੋਂ ਆਪਣੀ ਸਾਲੀ ਦੀ ਨਾਬਾਲਗ ਧੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਕ ਔਰਤ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਹ 4 ਭੈਣਾਂ ਨੇ, ਜਿਨ੍ਹਾਂ ’ਚੋਂ ਇਕ ਦੀ ਕਰੀਬ 6 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਉਸ ਦਾ ਜੀਜਾ 14 ਸਾਲ ਦੀ ਭਾਣਜੀ ਨੂੰ ਉਨ੍ਹਾਂ ਕੋਲ ਛੱਡ ਗਿਆ, ਜਿਸ ਦੀ ਦੇਖਭਾਲ ਉਹ ਕਰਦੀ ਹੈ।

ਔਰਤ ਨੇ ਦੱਸਿਆ ਕਿ ਉਸ ਦੀ ਭਾਣਜੀ ਦਿਮਾਗੀ ਤੌਰ ’ਤੇ ਥੋੜੀ ਸਿੱਧੀ ਹੈ, ਉਸ ਦਾ ਪਤੀ ਨਿੰਦਰ ਸਿੰਘ ਸ਼ਰਾਬ ਪੀਣ ਦਾ ਆਦੀ ਹੈ, ਜੋ ਸ਼ਰਾਬ ਪੀ ਕੇ ਭਾਣਜੀ ’ਤੇ ਮਾੜੀ ਨਿਅਤ ਰੱਖਦਾ ਰਹਿੰਦਾ ਸੀ। ਉਹ ਕਿਸੇ ਦੇ ਘਰ ਕੰਮ ਕਰਨ ਗਈ ਸੀ, ਜਿਸ ਦੌਰਾਨ ਉਸ ਦੇ ਪਤੀ ਨੇ ਘਰ ’ਚ ਮੌਜੂਦ ਉਸ ਦੀ ਭਾਣਜੀ ਨਾਲ ਜਬਰ-ਜ਼ਨਾਹ ਕੀਤਾ। ਐੱਸ. ਐੱਚ. ਓ. ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।