ਮਾਪਿਆਂ ਦੀ ਸ਼ਰਮਸਾਰ ਕਰਤੂਤ : ਜ਼ਿੰਦਾ ਨਵਜੰਮੀ ਬੱਚੀ ਨੂੰ ਦੱਬਿਆ ਖੇਤ ‘ਚ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਜਰਾਤ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਈ ਹੈ ਜਿਥੇ ਮਾਪਿਆਂ ਨੇ ਆਪਣੀ ਜ਼ਿੰਦਾ ਨਵਜੰਮੀ ਬੱਚੀ ਨੂੰ ਖੇਤ ਵਿੱਚ ਦੱਬ ਦਿੱਤਾ। ਜਦੋ ਲੋਕਾਂ ਨੇ ਉਸ ਨੂੰ ਖੇਤ 'ਚੋ ਬਾਹਰ ਕੰਢਿਆਂ ਤਾਂ ਬੱਚੀ ਜ਼ਿੰਦਾ ਸੀ ਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਲੋਕਾਂ ਵਲੋਂ ਬੱਚੀ ਨੂੰ ਇਲਾਜ਼ ਲਈ ਨਿੱਜੀ ਹਸਪਤਾਲ ਵਿੱਚ ਦਾਖ਼ਿਲ ਕਰਵਾਇਆ ਗਿਆ। ਲੋਕਾਂ ਵਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ । ਪੁਲਿਸ ਨੇ ਉਸ ਨਵਜੰਮੀ ਬੱਚੀ ਦੇ ਮਾਪਿਆਂ ਨੂੰ ਲੱਭ ਲਿਆ ਹੈ ।

ਪੁੱਛਗਿੱਛ ਵਿੱਚ ਬੱਚੀ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਨੇ ਹੀ ਜ਼ਿੰਦਾ ਨਵਜੰਮੀ ਬੱਚੀ ਨੂੰ ਖੇਤ ਵਿੱਚ ਦਫ਼ਨਾਇਆ ਸੀ ਕਿਉਕਿ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀ ਹੈ ਤੇ ਉਹ ਬੱਚੀ ਦੀ ਦੇਖਭਾਲ ਨਹੀਂ ਕਰ ਸਕਣਗੇ । ਪੁਲਿਸ ਨੇ ਮਾਪਿਆਂ ਤੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੇ ਲਿਆ ਹੈ। ਪੁਲਿਸ ਨੇ ਦੱਸਿਆ ਕਿ ਪਿਤਾ ਪਿਛਲੇ 15 ਦਿਨਾਂ ਤੋਂ ਸਹੁਰੇ ਘੇ ਆਇਆ ਹੋਇਆ ਸੀ।