ਸ਼ਰਮਨਾਕ ਕਾਰਾ : ਮਤਰੇਏ ਪਿਤਾ ਨੇ ਆਪਣੀ ਧੀ ਨਾਲ ਕੀਤਾ ਜਬਰ- ਜ਼ਨਾਹ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਸ਼ਰਮਨਾਕ ਘਟਨਾ ਸਾਹਮਣੇ ਆ ਰਹੀ ਹੈ, ਜਿੱਥੇ ਮਤਰੇਏ ਪਿਤਾ ਨੇ ਆਪਣੀ ਧੀ ਨਾਲ ਜਬਰ- ਜ਼ਨਾਹ ਕੀਤਾ। ਪੁਲਿਸ ਨੇ ਕੁੜੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ਼ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤ ਕੁੜੀ ਨੇ ਸ਼ਿਕਾਇਤ ਵਿੱਚ ਕਿਹਾ ਕਿ ਸਾਲ 2011 'ਚ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਅਰੁਣ ਨਾਮ ਦੇ ਵਿਅਕਤੀ ਨਾਲ ਰਹਿਣ ਲੱਗ ਪਈ। ਸਾਲ 2018 ਵਿੱਚ ਉਹ ਘਰ 'ਚ ਇੱਕਲੀ ਸੀ। ਇਸ ਦੌਰਾਨ ਦੋਸ਼ੀ ਨੇ ਉਸ ਨਾਲ ਜਬਰ -ਜ਼ਨਾਹ ਕੀਤਾ । ਦੋਸ਼ੀ ਨੇ ਹਵਸ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਕੁੜੀ ਨੂੰ ਧਮਕਾਇਆ ਤੇ ਕਿਸੇ ਨਾਲ ਜ਼ਿਕਰ ਨਹੀ ਕੀਤਾ। ਕੁੜੀ ਨੇ ਕਿਹਾ ਹੁਣ ਉਸ ਦੀ ਉਮਰ 16 ਸਾਲ ਹੈ ।ਬੀਤੀ ਦਿਨੀਂ ਫਿਰ ਦੋਸ਼ੀ ਨੇ ਉਸ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਵਾਰ ਪੀੜਤ ਕੁੜੀ ਨੇ ਆਪਣੀਆਂ ਭੈਣਾਂ ਨੂੰ ਦੋਸ਼ੀ ਦੀ ਇਸ ਹਰਕਤ ਬਾਰੇ ਦੱਸਿਆ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

More News

NRI Post
..
NRI Post
..
NRI Post
..