ਸ਼ਰਮਸਾਰ ਕਰਤੂਤ : 8 ਸਾਲ ਬੱਚੀ ਨਾਲ ਅਧਿਆਪਕ ਨੇ ਕੀਤੀ ਅਸ਼ਲੀਲ ਹਰਕਤਾਂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਛੀਵਾੜਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਪਿੰਡ ਹਿਆਤਪੁਰਾ ਵਿਖੇ ਇਕ ਅਧਿਆਪਕ 8 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ ਜਦੋ ਇਸ ਘਟਨਾ ਦਾ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਪਿੰਡ ਵਾਲਿਆਂ ਨੇ ਮਿਲ ਕੇ ਉਸ ਦਾ ਕੁਟਾਪਾ ਕੀਤਾ। ਪਿੰਡ ਵਾਸੀਆਂ ਵਲੋਂ ਇਸ ਮਾਮਲੇ ਦੀ ਸੂਚਨਾ ਮੌਕੇ 'ਤੇ ਪੁਲਿਸ ਨੂੰ ਵੀ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਕ ਸਰਕਾਰੀ ਸਕੂਲ ਦੀ 8 ਸਾਲ ਦੀ ਬੱਚੀ ਨਾਲ ਅਧਿਆਪਕ ਹਮੇਸ਼ਾ ਅਸ਼ਲੀਲ ਹਰਕਤਾਂ ਕਰਦਾ ਸੀ ।

ਦੱਸ ਦਈਏ ਕਿ 8 ਸਾਲ ਦੀ ਬੱਚੀ ਚੋਥੀ ਜਮਾਤ 'ਚ ਪੜਾਈ ਕਰਦੀ ਹੈ । ਬੱਚੀ ਨੇ ਦੱਸਿਆ ਕਿ ਅਧਿਆਪਕ ਉਸ ਨੂੰ ਧਮਕੀ ਦਿੰਦਾ ਸੀ ਕਿ ਜੇਕਰ ਉਹ ਆਪਣੇ ਮਾਪਿਆਂ ਨੂੰ ਕੋਈ ਗੱਲ ਦੱਸੀ ਗਈ ਤਾਂ ਉਹ ਉਸ ਨੂੰ ਜਾਨੋ ਮਾਰ ਦੇਵੇਗਾ । ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਕੁਝ ਦਿਨ ਤੋਂ ਬੱਚੀ ਸਹਿਮੀ ਹੋਈ ਦਿਖਾਈ ਦੇ ਰਹੀ ਸੀ ਜਦੋ ਉਸ ਦੀ ਮਾਂ ਨੇ ਉਸ ਨੂੰ ਪੁੱਛਿਆ ਤਾਂ ਬੱਚੀ ਨੇ ਸਾਰੀ ਘਟਨਾ ਬਾਰੇ ਆਪਣੇ ਮਾਪਿਆਂ ਨੂੰ ਦੱਸਿਆ। ਇਸ ਦੌਰਾਨ ਹੀ ਪਿੰਡ ਵਾਸੀਆਂ ਤੇ ਮਾਪਿਆਂ ਨੇ ਮਿਲ ਕੇ ਅਧਿਆਪਕ ਦਾ ਕੁਟਾਪਾ ਚਾੜਿਆ। ਮਾਪਿਆਂ ਵਲੋਂ ਪੁਲਿਸ ਨੂੰ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਨੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਦੋਸ਼ੀ ਅਧਿਆਪਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।