ਸ਼ਰਮਸਾਰ ਕਰਤੂਤ : ਕੁੜੀ ਨਾਲ ਤਿੰਨ ਨੌਜਵਾਨਾਂ ਨੇ ਕੀਤਾ ਸਮੂਹਿਕ ਜਬਰ ਜ਼ਨਾਹ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨੋਇਡਾ ਦੇ ਸੈਕਟਰ-12 ਸਥਿਤ ਸ਼ਿਮਲਾ ਪਾਰਕ 'ਚ ਤਿੰਨ ਨੌਜਵਾਨਾਂ ਨੇ ਇਕ ਕੁੜੀ ਨਾਲ ਸਮੂਹਿਕ ਜਬਰ ਜ਼ਨਾਹ ਕੀਤਾ। ਇੰਸਪੈਕਟਰ ਗਿਆਨ ਸਿੰਘ ਨੇ ਦੱਸਿਆ ਕਿ ਹਰੌਲਾ ਪਿੰਡ ਦੀ ਇਕ ਕੁੜੀ ਨੇ ਪੁਲਿਸ 'ਚ ਰਿਪੋਰਟ ਦਰਜ ਕਰਵਾਈ ਹੈ ਕਿ ਰੰਜੀਤ ਨਾਮੀ ਨੌਜਵਾਨ ਉਸ ਨੂੰ ਲੈ ਕੇ ਸੈਕਟਰ-12 ਸਥਿਤ ਸ਼ਿਮਲਾ ਪਾਰਕ ਘੁੰਮਣ ਆਇਆ, ਜਿੱਥੇ ਉਸ ਦੇ ਦੋਸਤ ਅਮਿਤ 'ਤੇ ਪੰਕਜ ਵੀ ਪਹੁੰਚ ਗਏ।

ਉਨ੍ਹਾਂ ਦੱਸਿਆ ਕਿ ਪੀੜਤਾ ਦਾ ਦੋਸ਼ ਹੈ ਕਿ ਤਿੰਨਾਂ ਨੇ ਉਸ ਨਾਲ ਜਬਰ ਜ਼ਨਾਹ ਕੀਤਾ। ਉਨ੍ਹਾਂ ਦੱਸਿਆ ਕਿ ਘਟਨਾ ਦੀ ਰਿਪੋਟਰ ਦਰਜ ਕਰ ਕੇ ਪੁਲਿਸ ਨੇ ਦੋਸ਼ੀ ਰੰਜੀਤ 'ਤੇ ਪੰਕਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਮਿਤ ਫਰਾਰ ਹੈ, ਪੁਲਿਸ ਉਸ ਦੀ ਭਾਲ ਕਰ ਰਹੀ ਹੈ।