ਸ਼ਰਮਸਾਰ ਕਰਤੂਤ: ਕੁੜੀ ਨਾਲ ਗੈਂਗਰੇਪ ਤੋਂ ਬਾਅਦ ਬਣਾਈ ਵੀਡੀਓ, ਦੋਸ਼ੀ ਫਰਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ 'ਚ ਲਾਂਬੜਾ ਦੇ ਪਿੰਡ ਨਾਹਲਾਂ ਨੇੜੇ ਗੈਂਗਰੇਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਲਗਭਗ 20 ਸਾਲਾ ਕੁੜੀ ਪਿੰਡ ’ਚ ਪੱਠੇ ਲੈਣ ਜਾ ਰਹੀ ਸੀ ਕਿ ਰਸਤੇ ’ਚ ਇਕ ਔਰਤ ਨੇ ਆਵਾਜ਼ ਮਾਰ ਕੇ ਉਸ ਨੂੰ ਚਾਹ ਪੀਣ ਲਈ ਕਿਹਾ। ਕੁੜੀ ਉਕਤ ਔਰਤ ਦੀ ਝੌਂਪੜੀ ’ਚ ਚਾਹ ਪੀਣ ਚਲੀ ਗਈ। ਇਸੇ ਦੌਰਾਨ ਉਸ ਦੇ ਜਾਣਕਾਰ ਜੂਹਰੀ, ਲੰਬੜੂ ਅਤੇ ਕਾਲੀਆ ਨਾਂ ਦੇ ਨੌਜਵਾਨ ਝੁੱਗੀ ਵਿਚ ਆ ਧਮਕੇ। ਤਿੰਨਾਂ ਨੇ ਕੁੜੀ ਨਾਲ ਗੈਂਗਰੇਪ ਕੀਤਾ। ਪੀੜਤਾ ਦਾ ਕਹਿਣਾ ਹੈ ਕਿ ਇਸੇ ਦੌਰਾਨ ਇਕ ਅਣਪਛਾਤਾ ਵਿਅਕਤੀ ਵੀ ਉੱਥੇ ਪਹੁੰਚਿਆ ਅਤੇ ਉਸ ਨਾਲ ਗੈਂਗਰੇਪ ਦੀ ਵੀਡੀਓ ਉਸ ਨੇ ਆਪਣੇ ਮੋਬਾਇਲ ਫ਼ੋਨ ਨਾਲ ਬਣਾਈ।

ਪੀੜਤਾ ਦਾ ਕਹਿਣਾ ਹੈ ਕਿ ਉਸ ਦਾ ਪਿਤਾ ਕੈਂਸਰ ਦਾ ਮਰੀਜ਼ ਹੈ ਅਤੇ ਉਕਤ ਵਿਅਕਤੀਆਂ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਹ ਗੱਲ ਕਿਸੇ ਨੂੰ ਦੱਸੀ ਤਾਂ ਉਹ ਉਸ ਦੇ ਪਿਤਾ ਨੂੰ ਮਾਰ ਦੇਣਗੇ। ਇਸ ਤੋਂ ਬਾਅਦ ਕਈ ਵਾਰ ਉਸ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ ਅਤੇ ਉਸ ਨੇ ਪਰਿਵਾਰ ਵਾਲਿਆਂ ਨੂੰ ਕੁਝ ਨਹੀਂ ਦੱਸਿਆ ਪਰ ਪਰਸੋਂ ਉਸ ਦੀ ਹਾਲਤ ਖ਼ਰਾਬ ਹੋ ਗਈ ਅਤੇ ਉਸ ਨੂੰ ਪਰਿਵਾਰ ਵਾਲੇ ਡਾਕਟਰ ਕੋਲ ਲੈ ਗਏ। ਉਥੇ ਜਾ ਕੇ ਉਸ ਨੂੰ ਪਤਾ ਲੱਗਾ ਕਿ ਉਹ ਸਾਢੇ ਤਿੰਨ ਮਹੀਨਿਆਂ ਦੀ ਗਰਭਵਤੀ ਹੈ। ਪੁਲਿਸ ਨੇ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।